ਜਲੰਧਰ: ਥਾਣਾ ਬਾਰਾਦਰੀ ਵਿਖੇ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਕੁੜੀ-ਮੁੰਡੇ ਦਾ ਵਿਆਹ ਖੁਦ ਐਸਐਚਓ ਕਰਵਾਇਆ ਗਿਆ ਹੈ। ਇਸ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਕੁੜੀ ਅਤੇ ਮੁੰਡੇ ਦੇ ਪਰਿਵਾਰਾਂ ਵਿੱਚ ਵਿਆਹ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਸੀ ਜਿਸ ਨੂੰ ਲੈ ਕੇ ਖਾਣਾ ਐਸਐਚਓ ਥਾਣੇ ਵਿੱਚ ਹੀ ਵਿਆਹ ਕਰਨ ਦਾ ਫੈਸਲਾ ਲਿਆ ਗਿਆ। ਇਸ ਵਿਆਹ ਨੂੰ ਲੈ ਕੇ ਕੁੜੀ ਅਤੇ ਮੁੰਡਾ ਬਹੁਤ ਖੁਸ਼ ਨਜ਼ਰ ਆ ਰਹੇ ਸਨ।
ਦੱਸ ਦਈਏ ਕਿ ਮੁੰਡਾ ਅਤੇ ਕੁੜੀ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰਦੇ ਸਨ, ਪਰ ਮੁੰਡੇ ਦੀ ਕੇ ਦੀ ਮਾਂ ਨਹੀਂ ਚਾਹੁੰਦੀ ਸੀ ਕਿ ਮੁੰਡਾ ਉਸ ਕੁੜੀ ਨਾਲ ਵਿਆਹ ਕਰੇ। ਮੁੰਡੇ ਦੀ ਮਾਂ ਕੁੜੀ ਉੱਪਰ ਇਹ ਇਲਜ਼ਾਮ ਲਗਾ ਰਹੀ ਸੀ ਕਿ ਲੜਕੀ ਨਸ਼ਾ ਵੇਚਦੀ ਹੈ ਅਤੇ ਉਹ ਮੁੰਡੇ ਨੂੰ ਵੀ ਨਸ਼ੇ ਦਾ ਆਦੀ ਬਣਾ ਰਹੀ ਹੈ।
ਥਾਣੇ 'ਚ ਆਈ ਬਰਾਤ ਅਤੇ ਥਾਣੇ ਤੋਂ ਹੀ ਉੱਠੀ ਡੋਲ੍ਹੀ ਜਦ ਇਹ ਸਾਰਾ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਮਹਿਲਾ ਥਾਣੇ ਰੈਫਰ ਕਰ ਦਿੱਤਾ, ਪਰ ਮਹਿਲਾ ਥਾਣੇ ਅੰਦਰ ਵੀ ਇਨ੍ਹਾਂ ਦੋਨਾਂ ਦੇ ਵਿਆਹ 'ਤੇ ਕੋਈ ਸਹਿਮਤੀ ਨਹੀਂ ਬਣੀ। ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਜਲੰਧਰ ਦੇ ਬਾਰਾਂਦਰੀ ਥਾਣੇ ਪਹੁੰਚਿਆ ਜਿੱਥੇ ਥਾਣੇ ਦੇ ਐੱਸਐੱਚਓ ਵੱਲੋਂ ਦੋਨਾਂ ਪਾਰਟੀਆਂ ਨੂੰ ਤਸੱਲੀ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਮੁੰਡਾ-ਕੁੜੀ ਦੋਨਾਂ ਦਾ ਵਿਆਹ ਥਾਣੇ ਵਿੱਚ ਹੀ ਕਰਵਾ ਦਿੱਤੀ ਜਾਏਗੀ।
ਇਸ ਵਿਆਹ ਕਰਵਾਉਣ ਲਈ ਇਕ ਸਮਾਜ ਸੇਵੀ ਸੰਸਥਾ ਨੇ ਵੀ ਆਪਣੀ ਅਹਿਮ ਭੁਮਿਕਾ ਨਿਭਾਈ ਅਤੇ ਪੁਲੀਸ ਵੱਲੋਂ ਥਾਣੇ ਅੰਦਰ ਕਰਵਾਈ ਜਾਣ ਵਾਲੀ ਸ਼ਾਦੀ ਦਾ ਖਰਚ ਇਸ ਸੰਸਥਾ ਵੱਲੋਂ ਹੀ ਚੁੱਕਿਆ ਗਿਆ। ਵਿਆਹ ਦੌਰਾਨ ਥਾਣੇ ਵਿੱਚ ਲੜਕੀ ਅਤੇ ਉਸ ਦਾ ਪਿਤਾ ਇਸ ਵਿਆਹ ਵਿੱਚ ਸ਼ਾਮਲ ਹੋਇਆ ਜਦਕਿ ਲੜਕੇ ਵੱਲੋਂ ਇਕ ਸਮਾਜ ਸੇਵੀ ਸੰਸਥਾ ਨੇ ਵਿਆਹ ਵਿਚ ਹਿੱਸਾ ਲਿਆ।
ਇਹ ਵੀ ਪੜ੍ਹੋ: ਮੌਸਮ ਦਾ ਬਦਲਿਆ ਮਿਜਾਜ਼, ਸੂਬੇ ਦੇ ਕਈ ਸ਼ਹਿਰਾਂ ਵਿੱਚ ਮੀਂਹ