ਪੰਜਾਬ

punjab

ETV Bharat / state

ਜਲੰਧਰ: ਵਿਅਕਤੀ ਨੇ ਆਪਣੇ ਹੀ ਘਰ ਨੂੰ ਲਗਾਈ ਅੱਗ - ਮਾਈ ਹੀਰਾਂ ਗੇਟ

ਜਲੰਧਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਮੁਹੱਲਾ ਵਾਸੀਆਂ ਨੂੰ ਦੱਸਿਆ ਤੇ ਆਪਣੇ ਘਰ ਨੂੰ ਅੱਗ ਲਗਾ ਕੇ ਫ਼ਰਾਰ ਹੋ ਗਿਆ। ਪੜ੍ਹੋ ਪੂਰੀ ਖ਼ਬਰ ...

jalandhar news
ਫ਼ੋਟੋੋ

By

Published : Jan 1, 2020, 5:47 PM IST

ਜਲੰਧਰ: ਸ਼ਹਿਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਨੇ ਮੁਹੱਲਾ ਵਾਸੀਆਂ ਨੂੰ ਦੱਸਿਆ ਤੇ ਆਪਣੇ ਘਰ ਨੂੰ ਅੱਗ ਲਗਾ ਕੇ ਫ਼ਰਾਰ ਹੋ ਗਿਆ। ਪਰਿਵਾਰ ਵਾਲਿਆਂ ਨੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ 'ਤੇ ਕਾਬੂ ਪਾਇਆ ਅਤੇ ਪੁਲਿਸ ਨੂੰ ਉਸ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਵੇਖੋ ਵੀਡੀਓ

ਆਪਣੇ ਹੀ ਘਰ ਨੂੰ ਅੱਗ ਲਗਾ ਕੇ ਭੱਜਣ ਵਾਲੇ ਅਸ਼ਵਨੀ ਕਪੂਰ ਦੇ ਤਾਇਆ ਸਤੀਸ਼ ਕੁਮਾਰ ਨੇ ਕਿਹਾ ਕਿ ਅਸ਼ਵਨੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਦੇ ਕੋਲ ਰਹਿਣ ਦਾ ਕੋਈ ਵੀ ਠਿਕਾਣਾ ਨਹੀਂ ਹੈ। ਇਸ ਕਾਰਨ ਉਸ ਨੂੰ ਘਰ ਰਹਿਣ ਲਈ ਦਿੱਤਾ ਹੋਇਆ ਸੀ ਅਤੇ ਇਹ ਘਰ ਉਨ੍ਹਾਂ ਦਾ ਪੁਸ਼ਤੈਨੀ ਘਰ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾ ਵੀ ਇਥੋਂ ਦਾ ਸਾਮਾਨ ਵੇਚ ਚੁੱਕਾ ਹੈ ਅਤੇ ਹੁਣ ਉਹ ਲੱਕੜੀ ਦਾ ਸਾਮਾਨ ਵੇਚਣਾ ਚਾਹੁੰਦਾ ਸੀ। ਮਨਾ ਕਰਨਾ 'ਤੇ ਉਸ ਨੇ ਮੁਹੱਲੇ ਵਾਲਿਆਂ ਨੂੰ ਦੱਸ ਕੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ।

ਇਲਾਕਾ ਨਿਵਾਸੀ ਸੁਸ਼ੀਲ ਬਾਹਰੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਮਾਈਂ ਹੀਰਾਂ ਗੇਟ ਵਿੱਚ ਪਿੱਪਲਾਂ ਵਾਲੀ ਗਲੀ ਵਿੱਚ ਕੋਈ ਬੰਦਾ ਆਪਣੇ ਘਰ ਨੂੰ ਅੱਗ ਲਗਾ ਕੇ ਭੱਜ ਗਿਆ ਜਿਸ ਨੂੰ ਦੇਖਣ ਲਈ ਉਹ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਹਾਲਾਂਕਿ ਕੁਝ ਸਾਮਾਨ ਸੜ ਕੇ ਰਾਖ ਹੋ ਗਿਆ ਹੈ। ਫਾਇਰਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲਗਣ ਦੀ ਖ਼ਬਰ ਮਿੱਲੀ ਸੀ ਅਤੇ ਅੱਗ ਨੂੰ ਕਾਬੂ ਕਰਨ ਲਈ 2 ਗੱਡੀਆਂ ਲੱਗੀਆ।

ਥਾਣਾ ਨੰਬਰ 3 ਦੇ ਐਸਐਚਓ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਬੰਦਾ ਆਪਣੇ ਘਰ ਨੂੰ ਅੱਗ ਲਗਾ ਕੇ ਭੱਜ ਗਿਆ ਹੈ। ਭੱਜਣ ਵਾਲੇ ਦਾ ਨਾਂਅ ਅਸ਼ਵਨੀ ਕੁਮਾਰ ਹੈ ਜਿਸ ਵਿਰੁੱਧ ਉਸ ਦੇ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਉਸ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਚੰਦਰਯਾਨ -3 ਸਰਕਾਰ ਦੁਆਰਾ ਮਨਜ਼ੂਰ, ਪ੍ਰਾਜੈਕਟ ਜਾਰੀ: ਇਸਰੋ ਮੁਖੀ

ABOUT THE AUTHOR

...view details