ਜਲੰਧਰ: ਲੋਕ ਸਭਾ ਦੀ ਜਿਮਨੀ ਚੋਣ ਲਈ ਨਾਮਜ਼ਦਗੀਆਂ ਵਾਪਿਸ ਲਏ ਜਾਣ ਦਾ ਸਮਾਂ ਪੂਰਾ ਹੋਣ ਉਪਰੰਤ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦਾ ਚੋਣ ਨਿਸ਼ਾਨ ‘ਕਮਲ’, ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਚੋਣ ਨਿਸ਼ਾਨ ‘ਝਾੜੂ’, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਸੁਖਵਿੰਦਰ ਸੁੱਖੀ ਦਾ ਚੋਣ ਨਿਸ਼ਾਨ ‘ਤੱਕੜੀ’ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਦਾ ਚੋਣ ਨਿਸ਼ਾਨ ‘ਹੱਥ’ ਹੈ।
ਇਹ ਵੀ ਪੜੋ:world malaria day 2023: ਅੱਜ ਦੇ ਦਿਨ ਮਨਾਇਆ ਜਾ ਰਿਹਾ ਵਿਸ਼ਵ ਮਲੇਰੀਆ ਦਿਵਸ, ਜਾਣੋ ਇਸਦਾ ਇਤਿਹਾਸ
ਹੋਰਨਾਂ ਉਮੀਦਵਾਰਾਂ ਵਿੱਚ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਡਾ.ਸੁਗਰੀਵ ਸਿੰਘ ਨਾਂਗਲੂ ਦਾ ਚੋਣ ਨਿਸ਼ਾਨ ‘ਟਰੱਕ’, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਜੰਟ ਸਿੰਘ ਕੱਟੂ ਨੂੰ ‘ਬਾਲਟੀ’, ਬਹੁਜਨ ਦ੍ਰਾਵਿੜਾ ਪਾਰਟੀ ਦੇ ਤੀਰਥ ਸਿੰਘ ਬੇਗਮਪੁਰਾ ਭਾਰਤ ਨੂੰ ‘ਜੁੱਤਾ’, ਪੰਜਾਬ ਕਿਸਾਨ ਦਲ ਦੇ ਪਰਮਜੀਤ ਕੌਰ ਤੇਜੀ ਨੂੰ ‘ਹੱਥ ਵਾਲਾ ਗੱਡਾ’, ਸਮਾਜਵਾਦੀ ਪਾਰਟੀ ਦੇ ਮਨਜੀਤ ਸਿੰਘ ‘ਸਾਈਕਲ’, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੈਟਿਵ) ਦੇ ਮਨਿੰਦਰ ਸਿੰਘ ਭਾਟੀਆਂ ਨੂੰ ‘ਫਲਾਂ ਨਾਲ ਭਰੀ ਟੋਕਰੀ’, ਪੰਜਾਬ ਨੈਸ਼ਨਲ ਪਾਰਟੀ ਦੇ ਯੋਗਰਾਜ ਸਹੋਤਾ ਨੂੰ ‘ਫੁੱਟਬਾਲ’ ਚੋਣ ਨਿਸ਼ਾਨ ਮਿਲਿਆ ਹੈ। ਇਸੇ ਤਰ੍ਹਾਂ ਅਜ਼ਾਦ ਉਮੀਦਵਾਰਾਂ ਵਿੱਚ ਅਸ਼ੋਕ ਕੁਮਾਰ ਨੂੰ ‘ਕਰੇਨ’, ਅਮਰੀਸ਼ ਭਗਤ ਨੂੰ ‘ਪੈਨ ਡਰਾਇਵ’, ਸੰਦੀਪ ਕੌਰ ਨੂੰ ‘ਲੈਟਰ ਬਾਕਸ’, ਗੁਲਸ਼ਨ ਆਜ਼ਾਦ ਨੂੰ ‘ਬੱਲਾ’, ਨੀਟੂ ਸ਼ਟਰਾਂ ਵਾਲੇ ਨੂੰ ‘ਆਟੋ-ਰਿਕਸ਼ਾ’, ਪਲਵਿੰਦਰ ਕੌਰ ਨੂੰ ‘ਵਾਜਾ’, ਰਾਜ ਕੁਮਾਰੀ ਸਾਕੀ ਨੂੰ ‘ਬੱਲੇਬਾਜ਼’ ਅਤੇ ਰੋਹਿਤ ਕੁਮਾਰ ਟਿੰਕੂ ਨੂੰ ‘ਮੰਜੀ’ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ।