ਜੰਲਧਰ: ਲਤੀਫਪੁਰਾ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ ਮਕਾਨਾਂ ਨੂੰ ਢਾਹੇ ਜਾਣ ( Latifpura residents and farmers protest) ਦੇ ਵਿਰੋਧ ਵਿੱਚ ਅੱਜ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਪੀਏਪੀ ਨੇੜੇ ਹਾਈਵੇਅ ਨੂੰ ਕਰੀਬ 3 ਘੰਟੇ ਤੱਕ ਜਾਮ ਕੀਤਾ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਾਈਵੇ ਜਾਮ ਕਰਨ ਦਾ ਅਲਟੀਮੇਟਮ ਪਹਿਲਾਂ ਹੀ ਦਿੱਤਾ ਹੋਇਆ ਸੀ। ਕੱਲ੍ਹ ਵਿਚੋਲਗੀ ਕਰਦੇ ਹੋਏ ਕੁਝ ਲੋਕਾਂ ਨੇ ਲਤੀਫਪੁਰਾ ਦੇ ਲੋਕਾਂ ਦੀ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਡੀਸੀ ਦੇ ਨਾ ਆਉਣ ਕਾਰਨ ਮੀਟਿੰਗ ਨਹੀਂ ਹੋ ਸਕੀ।
ਅਗਲੀ ਵਾਰ ਇੱਥੇ ਹੋਵੇਗਾ ਹਾਈਵੇ ਜਾਮ: ਹਾਈਵੇਅ ’ਤੇ ਜਾਮ ਲਾ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਅੱਜ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ, ਪਰ ਸਰਕਾਰ ਵੱਲੋਂ ਕੋਈ ਸੁਨੇਹਾ ਨਹੀਂ ਆਇਆ ਅਤੇ ਨਾ ਹੀ ਕੋਈ ਅਧਿਕਾਰੀ ਗੱਲ ਕਰਨ ਆਇਆ ਹੈ। ਐਤਵਾਰ ਨੂੰ ਹਾਈਵੇਅ ਨੂੰ ਸਿਰਫ਼ ਇਸ਼ਾਰਾ ਦੇਣ ਦੇ ਤੌਰ ’ਤੇ ਬੰਦ ਰੱਖਿਆ ਗਿਆ। ਹੁਣ ਸਰਕਾਰ ਦੇ ਕੰਨ ਖੋਲ੍ਹਣ ਲਈ 16 ਜਨਵਰੀ ਨੂੰ ਧਨੋਵਾਲੀ ਵਿੱਚ ਹਾਈਵੇਅ ਜਾਮ ਕੀਤਾ ਜਾਵੇਗਾ।
ਪੀਏਪੀ ਚੌਂਕ ਕੀਤਾ ਗਿਆ ਜਾਮ:ਕਿਸਾਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਲਤੀਫਪੁਰਾ ਦੇ ਲੋਕਾਂ ਨਾਲ ਮਿਲ ਕੇ ਜਲੰਧਰ-ਦਿੱਲੀ ਮੁੱਖ ਮਾਰਗ ਦੇ ਦੋਵੇਂ ਲੇਨ ਜਾਮ ਕਰ ਦਿੱਤੇ ਹਨ। ਮਕਾਨਾਂ ਨੂੰ ਢਾਹੁਣ ਦੇ ਵਿਰੋਧ ਵਿੱਚ ਹਾਈਵੇਅ ’ਤੇ ਜਾਮ ਲਗਾ ਕੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਫਿਲਹਾਲ ਦੋ ਵਜੇ ਤੱਕ ਹਾਈਵੇਅ ਜਾਮ ਕੀਤਾ ਜਾ ਰਿਹਾ ਹੈ। ਅੱਜ ਹਾਈਵੇਅ ਦਾ ਜਾਮ ਸਿਰਫ਼ ਪ੍ਰਤੀਕ ਤੌਰ ’ਤੇ ਹੀ ਰੋਕ ਦਿੱਤਾ ਗਿਆ ਹੈ। ਜੇਕਰ ਸਰਕਾਰ ਨੇ ਉਨ੍ਹਾਂ ਨੂੰ ਲਤੀਫਪੁਰਾ ਵਿੱਚ ਹੀ ਮੁੜ ਮਕਾਨ ਨਾ ਦਿੱਤੇ ਤਾਂ ਹਾਈਵੇਅ ’ਤੇ ਪੱਕਾ ਮੋਰਚਾ ਲਾਇਆ ਜਾਵੇਗਾ।