ਜਲੰਧਰ:ਮਕਸੂਦਾ ਇਲਾਕੇ ਵਿੱਚ ਇਕ ਲੈਬੋਰਟਰੀ (Laboratory) ਦੇ ਸ਼ੀਸ਼ੇ ਨੂੰ ਤੇਜ਼ਧਾਰ ਹਥਿਆਰਾਂ (Sharp Weapons) ਦੇ ਨਾਲ ਤੋੜਿਆ ਗਿਆ ਅਤੇ ਲੈਬੋਰਟਰੀ ਦੇ ਮਾਲਕ ਉਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ ਗਏ।ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ।
ਸੋਨੂੰ ਵੀਰਪਾਲ ਲੈਬੋਰਟਰੀ ਦੇ ਮਾਲਕ ਦੇ ਕੋਲ ਕੰਮ ਕਰਨ ਵਾਲੀ ਕੁੜੀਆਂ ਨੂੰ ਕੁਝ ਦਿਨਾਂ ਤੋਂ ਕਈ ਨਸ਼ੇੜੀ ਯੁਵਕ ਉਨ੍ਹਾਂ ਦੀ ਛੁੱਟੀ ਹੋ ਜਾਣ ਤੇ ਉਨ੍ਹਾਂ ਦਾ ਪਿੱਛਾ ਕਰਦੇ ਸੀ ਅਤੇ ਉਨ੍ਹਾਂ ਦੇ ਨਾਲ ਛੇੜਛਾੜ ਕਰਦੇ ਸੀ।ਜਿਸ ਉਤੇ ਵੀਰਪਾਲ ਵੱਲੋਂ ਉਨ੍ਹਾਂ ਮੁੰਡਿਆਂ ਨੂੰ ਰੋਕ ਕੇ ਇਸ ਉਤੇ ਸਮਝਾਇਆ ਗਿਆ। ਜਿਸ ਤੋਂ ਬਾਅਦ ਨਸ਼ੇੜੀ ਗੁੰਡਿਆਂ ਨੇ ਉਨ੍ਹਾਂ ਦੀ ਲੈਬਾਰਟਰੀ ਦਾ ਸ਼ਟਰ ਤੋੜ ਦਿੱਤਾ ਅਤੇ ਸ਼ੀਸ਼ੇ ਤਾਂ ਦਰਵਾਜ਼ਾ ਤੋੜ ਕੇ ਉਨ੍ਹਾਂ ਦੇ ਸਿਰ ਉਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ।