ਪੰਜਾਬ

punjab

ETV Bharat / state

ਕਲਾ ਨੇ ਦਿੱਤਾ ਭਾਵਨਾਵਾਂ ਨੂੰ ਰੂਪ, ਸਕੈਚ ਬਣਾ ਸ਼ਿਰੀਨ ਨੇ ਆਪਣਾ ਦੁਖ਼ ਕੀਤਾ ਜ਼ਾਹਰ - saroj khan news

ਜਲੰਧਰ ਦੀ ਸ਼ਿਰੀਨ ਨੇ ਮਸ਼ਹੂਰ ਕੋਰਿਓਗ੍ਰਾਫਰ ਸਰੋਜ ਖ਼ਾਨ ਨੂੰ ਉਨ੍ਹਾਂ ਦਾ ਸਕੈਚ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ। ਸ਼ਿਰੀਨ ਸਰੋਜ ਖ਼ਾਨ ਨਾਲ ਬੈਠ ਗੱਲਾਂ ਕਰਕੇ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਸੀ ਪਰ ਸਰੋਜ ਖ਼ਾਨ ਦੇ ਜਾਣ 'ਤੇ ਸ਼ਿਰੀਨ ਦਾ ਇਹ ਸੁਪਨਾ ਟੁੱਟ ਗਿਆ ਹੈ।

ਸਰੋਜ ਖ਼ਾਨ ਨੂੰ ਅਨੋਖੀ ਸ਼ਰਧਾਂਜਲੀ
ਸਰੋਜ ਖ਼ਾਨ ਨੂੰ ਅਨੋਖੀ ਸ਼ਰਧਾਂਜਲੀ

By

Published : Jul 5, 2020, 1:47 PM IST

ਜਲੰਧਰ: ਕਲਾ ਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੁੰਦੀਆਂ ਹਨ। ਅਸੀਂ ਆਪਣੀ ਖ਼ੁਸ਼ੀ ਅਤੇ ਆਪਣੇ ਦੁਖ਼ ਨੂੰ ਵੱਖੋਂ ਵੱਖ ਕਲਾਵਾਂ ਰਾਹੀਂ ਜ਼ਾਹਰ ਕਰਦੇ ਹਨ। ਇਸੇ ਹੀ ਤਰ੍ਹਾਂ ਜਲੰਧਰ ਦੀ ਸ਼ਿਰੀਨ ਦੀਆਂ ਭਾਵਨਾਵਾਂ ਨੂੰ ਵੀ ਕਲਾ ਨੇ ਹੀ ਰੂਪ ਦਿੱਤਾ।

ਦੱਸਣਯੋਗ ਹੈ ਕਿ ਸ਼ਿਰੀਨ ਅਦਾਕਾਰਾ ਮਾਧੂਰੀ ਦਿੱਕਸ਼ਿਤ ਦੀ ਬਹੁਤ ਵੱਡੀ ਫੈਨ ਹੈ ਅਤੇ ਜਦ ਉਸਨੂੰ ਪਤਾ ਲੱਗਾ ਕਿ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖ਼ਾਨ ਨੂੰ ਮਾਧੂਰੀ ਆਪਣਾ ਗੁਰੂ ਮੰਨਦੀ ਹੈ ਤਦ ਉਸ ਨੇ ਵੀ ਸਰੋਜ ਖ਼ਾਨ ਨੂੰ ਆਪਣਾ ਗੁਰੂ ਮੰਨ ਉਨ੍ਹਾਂ ਦਾ ਸਕੈਚ ਬਣਾ ਸਰੋਜ ਖ਼ਾਨ ਨੂੰ ਸ਼ਰਧਾਂਜਲੀ ਦਿੱਤੀ ਹੈ।

ਸਰੋਜ ਖ਼ਾਨ ਨੂੰ ਅਨੋਖੀ ਸ਼ਰਧਾਂਜਲੀ

ਸ਼ਿਰੀਨ ਦਾ ਕਹਿਣਾ ਹੈ ਕਿ ਸਰੋਜ ਖ਼ਾਨ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਨੂੰ ਬਹੁਤ ਦੁਖ਼ ਹੋਇਆ ਅਤੇ ਦੁਖ਼ ਨੂੰ ਜ਼ਾਹਰ ਕਰਨ ਲਈ ਉਸ ਨੇ ਸਰੋਜ ਖ਼ਾਨ ਦਾ ਸਕੈਚ ਬਣਾਇਆ।

ਸ਼ਿਰੀਨ ਨੇ ਦੱਸਿਆ ਕਿ ਉਸ ਦਾ ਸੁਪਨਾ ਸੀ ਕਿਸ ਜਿਸ ਸਖ਼ਸ਼ ਨੇ ਮਾਧੂਰੀ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਉਸ ਨਾਲ ਬੈਠ ਉਹ ਗੱਲਾਂ ਕਰੇ ਉਨ੍ਹਾਂ ਨਾਲ ਕੰਮ ਕਰੇ ਉਸ ਨੇ ਦੱਸਿਆ ਕਿ ਪਰ ਸਰੋਜ ਖ਼ਾਨ ਦੇ ਜਾਣ ਨਾਲ ਉਸ ਦਾ ਇਹ ਸਪਨਾ ਵੀ ਟੁੱਟ ਗਿਆ।

ਜ਼ਿਕਰ-ਏ-ਖ਼ਾਸ ਹੈ ਕਿ ਬੀਤੇ ਸ਼ੁੱਕਰਵਾਰ ਸਰੋਜ ਖ਼ਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਜਿਸ ਦੀ ਥਾਂ ਬਾਲੀਵੁਡ 'ਚ ਕੋਈ ਹੋਰ ਨਹੀਂ ਲੈ ਸਕਦਾ।

ABOUT THE AUTHOR

...view details