ਜ਼ਿੰਦਾ ਸੜੇ 3 ਬੱਚਿਆਂ ਸਣੇ ਪਰਿਵਾਰ ਦੇ 5 ਮੈਂਬਰ ਜਲੰਧਰ :ਜ਼ਿਲ੍ਹੇ ਦੀ ਰਿਹਾਇਸ਼ੀ ਕਲੋਨੀ ਅਵਤਾਰ ਨਗਰ ਦੇ ਇੱਕ ਘਰ ਵਿੱਚ ਧਮਾਕਾ ਹੋਣ ਕਾਰਨ ਪਰਿਵਾਰ ਦੇ 6 ਮੈਂਬਰ ਜ਼ਿੰਦਾ ਸੜ ਗਏ। ਇਸ ਦਰਦਨਾਕ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਭਾਜਪਾ ਵਰਕਰ ਯਸ਼ਪਾਲ ਘਈ, ਉਸ ਦਾ ਪੁੱਤਰ, ਨੂੰਹ ਅਤੇ ਤਿੰਨ ਮਾਸੂਮ ਬੱਚੀਆਂ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਗੈਸ ਲੀਕ ਹੋਣ ਤੋਂ ਬਾਅਦ ਫਰਿੱਜ ਦਾ ਕੰਪ੍ਰੈਸ਼ਰ ਫਟ ਗਿਆ। ਇਸ ਧਮਾਕੇ ਕਾਰਨ ਘਰ ਵਿੱਚ ਅੱਗ ਲੱਗ ਗਈ ਤੇ ਪਰਿਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ।
ਹਾਦਸੇ ਦਾ ਸ਼ਿਕਾਰ ਹੋਇਆ ਭਾਜਪਾ ਵਰਕਰ ਯਸ਼ਪਾਲ ਘਈ ਦਾ ਪਰਿਵਾਰ:ਇਸ ਹਾਦਸੇ 'ਚ ਭਾਜਪਾ ਵਰਕਰ ਯਸ਼ਪਾਲ ਘਈ, ਉਸ ਦਾ ਬੇਟਾ ਇੰਦਰਪਾਲ, ਨੂੰਹ ਰੁਚੀ, ਤਿੰਨ ਮਾਸੂਮ ਬੱਚੇ ਦੀਆਂ ਅਤੇ ਮਨਸ਼ਾ, ਅਕਸ਼ੈ ਅਤੇ ਹੋਰ ਪਰਿਵਾਰਕ ਮੈਂਬਰ ਅੱਗ ਦੀ ਲਪੇਟ 'ਚ ਆ ਕੇ ਜ਼ਿੰਦਾ ਸੜ ਗਏ। ਯਸ਼ਪਾਲ ਦਾ ਅਵਤਾਰ ਨਗਰ ਵਿੱਚ ਹੀ ਹਾਰਡਵੇਅਰ ਦਾ ਕਾਰੋਬਾਰ ਸੀ। ਇਨ੍ਹਾਂ ਵਿੱਚੋਂ ਇੱਕ ਮੈਂਬਰ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੌੜ ਦਿੱਤਾ ਹੈ ਜਿਸ ਨਾਲ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ।
ਮੌਕੇ ਉੱਤੇ ਪਹੁੰਚੇ ਸਿਆਸੀ ਆਗੂ : ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ ਨੇ ਇਸ ਦਰਦਨਾਕ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਸ਼ੋਕ ਸਰੀਨ ਹਿੱਕੀ ਨੇ ਦੱਸਿਆ ਕਿ ਹੁਣ ਤੱਕ ਮੌਕੇ ਤੋਂ ਪਤਾ ਲੱਗਾ ਹੈ ਕਿ ਘਰ 'ਚ ਮੌਜੂਦ ਸਾਰੇ ਪਰਿਵਾਰਕ ਮੈਂਬਰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਕ੍ਰਿਕਟ ਮੈਚ ਨੂੰ ਦੇਖ ਰਹੇ ਸਨ। ਅਸ਼ੋਕ ਸਰੀਨ ਨੇ ਦੱਸਿਆ ਕਿ ਪਹਿਲਾਂ ਗੈਸ ਸਿਲੰਡਰ ਲੀਕ ਹੋਇਆ ਤੇ ਫਿਰ ਫਰਿੱਜ 'ਚ ਸਪਾਰਕਿੰਗ (Jalandhar News) ਹੋ ਕੇ ਕੰਪ੍ਰੈਸ਼ਰ ਫੱਟ ਗਿਆ। ਫਰਿੱਜ ਦਾ ਕੰਪ੍ਰੈਸ਼ਰ ਫੱਟਣ ਕਾਰਨ ਇੱਕ ਵੱਡਾ ਧਮਾਕਾ ਹੋਇਆ ਅਤੇ ਦੂਜੇ ਪਾਸੇ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਤੇਜ਼ੀ ਨਾਲ ਪੂਰੇ ਘਰ ਵਿੱਚ ਫੈਲ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਯਸ਼ਪਾਲ ਘਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ।
ਅਸ਼ੋਕ ਸਰੀਨ ਨੇ ਦੱਸਿਆ ਕਿ ਯਸ਼ਪਾਲ ਪੁੱਤਰ ਇੰਦਰਪਾਲ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜਲੰਧਰ ਤੋਂ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੀ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।