ਜਲੰਧਰ: ਕੋਰੋਨਾ ਕਾਲ ਵਿੱਚ ਜਿੱਥੇ ਹਰ ਪਾਸੇ ਮੰਦੀ ਦਾ ਦੌਰ ਚੱਲ ਰਿਹਾ ਹੈ, ਉਥੇ ਹੀ ਮਠਿਆਈਆਂ ਦੀ ਮਿਠਾਸ ਵੀ ਫਿੱਕੀ ਪਈ ਹੋਈ ਹੈ। ਪਿਛਲੇ 4 ਮਹੀਨਿਆਂ ਦੌਰਾਨ ਕੋਰੋਨਾ ਕਰਕੇ ਲੋਕਾਂ ਨੇ ਮਠਿਆਈ ਤੋਂ ਮੂੰਹ ਮੋੜ ਲਿਆ ਸੀ ਪਰ ਹੁਣ ਲੋਕ ਇੱਕ ਵਾਰ ਫਿਰ ਮਠਿਆਈ ਦੀਆਂ ਦੁਕਾਨਾਂ ਦਾ ਰੁੱਖ ਕਰ ਰਹੇ ਹਨ। ਅਜਿਹੇ ਵਿੱਚ ਹਾਲਾਂਕਿ ਲੋਕਾਂ ਦਾ ਰੁਝਾਨ ਮਹਿੰਗਾਈਆਂ ਮਠਿਆਈਆਂ ਵੱਲ ਤਾਂ ਨਹੀਂ ਹੈ ਪਰ ਪੰਜਾਬ ਦੀਆਂ ਪਾਰੰਪਰਿਕ ਮਠਿਆਈ ਜਿਹਦੇ ਵਿੱਚ ਲੱਡੂ, ਬਰਫੀ, ਪਤੀਸਾ ਸ਼ਾਮਿਲ ਹਨ ਦੀ ਮੰਗ ਕਰ ਰਹੇ ਹਨ।
4 ਮਹੀਨੀਆਂ ਬਾਅਦ ਮਠਿਆਈ ਦੀਆਂ ਦੁਕਾਨਾਂ 'ਤੇ ਪਰਤੀ ਰੌਣਕ - corona impact on sweets shops
ਕੋਰੋਨਾ ਕਾਲ ਵਿੱਚ ਜਿੱਥੇ ਹਰ ਪਾਸੇ ਮੰਦੀ ਦਾ ਦੌਰ ਚੱਲ ਰਿਹਾ ਹੈ, ਉਥੇ ਹੀ ਮਠਿਆਈਆਂ ਦੀ ਮਿਠਾਸ ਵੀ ਫਿੱਕੀ ਪਈ ਹੋਈ ਹੈ। ਪਿਛਲੇ 4 ਮਹੀਨਿਆਂ ਦੌਰਾਨ ਕੋਰੋਨਾ ਕਰਕੇ ਲੋਕਾਂ ਨੇ ਮਠਿਆਈ ਤੋਂ ਮੂੰਹ ਮੋੜ ਲਿਆ ਸੀ ਪਰ ਹੁਣ ਲੋਕ ਇੱਕ ਵਾਰ ਫਿਰ ਮਠਿਆਈ ਦੀਆਂ ਦੁਕਾਨਾਂ ਦਾ ਰੁਖ ਕਰ ਰਹੇ ਹਨ।
ਇਨ੍ਹਾਂ ਵੱਲ ਲੋਕਾਂ ਦਾ ਰੁਝਾਨ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਦੁਕਾਨਾਂ ਤੇ ਮਠਿਆਈ ਖਰੀਦਣ ਆ ਰਹੇ ਲੋਕਾਂ ਮੁਤਾਬਕ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਘਰਾਂ ਵਿੱਚ ਵੱਡੇ ਸਮਾਗਮ ਤਾਂ ਨਹੀਂ ਹੋਏ ਪਰ ਜੇ ਮੂੰਹ ਮਿੱਠਾ ਹੀ ਕਰਨਾ ਹੋਵੇ ਤਾਂ ਲੱਡੂ, ਬਰਫੀ, ਪਤੀਸਾ ਕੀ ਮਾੜੇ ਹਨ। ਇਨ੍ਹਾਂ ਲੋਕਾਂ ਮੁਤਾਬਕ ਫਿਲਹਾਲ ਕਿਉਂਕਿ ਘਰਾਂ ਵਿੱਚ ਲੋਕ ਜਨਮਦਿਨ, ਵਿਆਹ ਸ਼ਾਦੀ ਅਤੇ ਹੋਰ ਸਮਾਗਮਾਂ ਲਈ ਮਠਿਆਈਆਂ ਬਹੁਤ ਘੱਟ ਲਿਆਉਂਦੇ ਹਨ।
ਦੂਜੇ ਪਾਸੇ ਮਠਿਆਈਆਂ ਦੀਆਂ ਦੁਕਾਨਾਂ ਦੇ ਮਾਲਕ ਅਤੇ ਹਲਵਾਈਆਂ ਦਾ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਵੱਡੇ-ਵੱਡੇ ਸਮਾਗਮ ਵਿੱਚ ਮਹਿੰਗੀਆਂ ਮਠਿਆਈਆਂ ਦਾ ਰੁਝਾਨ ਜ਼ਿਆਦਾ ਰਹਿੰਦਾ ਸੀ, ਉਹ ਹੁਣ ਬਿਲਕੁਲ ਖ਼ਤਮ ਹੋ ਚੁੱਕਿਆ ਹੈ। ਜਦਕਿ ਲੋਕ, ਲੱਡੂ ਬਰਫੀ ਪਤੀਸਾ ਅਤੇ ਇਸ ਤਰ੍ਹਾਂ ਦੀਆਂ ਹੋਰ ਮਠਿਆਈਆਂ ਵੱਲ ਹੀ ਦਿਲਚਸਪੀ ਦਿਖਾ ਰਹੇ ਹਨ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਵਿੱਚ ਉਨ੍ਹਾਂ ਦਾ ਕੰਮ ਤਕਰੀਬਨ ਬੰਦ ਹੋ ਚੁੱਕਿਆ ਸੀ, ਜਿਸ ਨਾਲ ਪਿਛਲੇ ਤਿੰਨ ਚਾਰ ਮਹੀਨੇ ਵਿੱਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਹੁਣ ਲੋਕ ਥੋੜ੍ਹੀ ਗਿਣਤੀ ਵਿੱਚ ਮਿਠਾਈਆਂ ਖਰੀਦ ਆਉਣਾ ਸ਼ੁਰੂ ਹੋਏ ਹਨ, ਜਿਸ ਨਾਲ ਉਨ੍ਹਾਂ ਨੂੰ ਥੋੜ੍ਹੀ ਉਮੀਦ ਜਗੀ ਹੈ।