ਪੰਜਾਬ

punjab

ETV Bharat / state

ਆਨਲਾਈਨ ਪਰਚੀ ਸਿਸਟਮ ਨਾਲ ਜਲੰਧਰ ਸਿਵਲ ਹਸਪਤਾਲ ਵਿੱਚ ਮਰੀਜ਼ ਹੋਏ ਪ੍ਰੇਸ਼ਾਨ

ਜਲੰਧਰ ਦੇ ਸਿਵਲ ਹਸਪਤਾਲ ਵਿੱਚ ਸ਼ੁਰੂ ਕੀਤੀ ਗਈ ਆਨਲਾਈਨ ਪਰਚੀ ਸਿਸਟਮ ਨਾਲ ਮਰੀਜ਼ ਕਾਫ਼ੀ ਪਰੇਸ਼ਾਨੀ ਝਲ ਰਹੇ ਹਨ।

ਫ਼ੋਟੋ
ਫ਼ੋਟੋ

By

Published : Dec 3, 2019, 11:41 PM IST

ਜਲੰਧਰ: ਲੋਕਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਨਲਾਈਨ ਪਰਚੀ ਸਿਸਟਮ ਸ਼ੁਰੂ ਕੀਤਾ ਗਿਆ ਹੈ, ਪਰ ਇਹ ਸਿਸਟਮ ਲੋਕਾਂ ਨੂੰ ਸਹੂਲਤ ਘੱਟ ਅਤੇ ਪ੍ਰੇਸ਼ਾਨੀਆਂ ਜ਼ਿਆਦਾ ਦੇ ਰਿਹਾ ਹੈ।

ਵੀਡੀਓ

ਤੁਸੀਂ ਵੀਡੀਓ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਰਕਾਰੀ ਹਸਪਤਾਲ ਦੇ ਰਜਿਸਟ੍ਰੇਸ਼ਨ ਕਾਊਂਟਰ ਤੇ ਕਿਵੇਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਲੋਕਾਂ ਨੂੰ ਪਰਚੀ ਬਣਾਉਣ ਲਈ ਸਵੇਰੇ ਤੋਂ ਹੀ ਕਤਾਰ ਵਿੱਚ ਖੜ੍ਹਾ ਹੋਣਾ ਪੈ ਰਿਹਾ ਹੈ ਪਰ ਸਿਸਟਮ ਵਿੱਚ ਕੁਝ ਖਰਾਬੀ ਦੇ ਚੱਲਦਿਆਂ ਪਰਚੀ ਬਣਨ ਵਿੱਚ ਸਮਾਂ ਲੱਗ ਰਿਹਾ ਹੈ। ਜਿਸ ਨਾਲ ਲੋਕ ਕਾਫ਼ੀ ਪਰੇਸ਼ਾਨ ਹਨ।

ਉੱਥੇ ਇਸ ਪੂਰੇ ਮਾਮਲੇ ਬਾਰੇ ਸਿਵਲ ਹਸਪਤਾਲ ਦੇ ਐੱਸਐੱਮਓ ਡਾਕਟਰ ਗੁਰਿੰਦਰ ਦਾ ਕਹਿਣਾ ਹੈ ਕਿ ਇਸ ਨਵੇਂ ਸਿਸਟਮ ਨੂੰ ਲੱਗੇ ਹਾਲੇ ਦੋ ਦਿਨ ਹੀ ਹੋਏ ਹਨ ਜਿਸ ਕਾਰਨ ਥੋੜ੍ਹੀ ਦਿੱਕਤਾਂ ਆ ਰਹੀਆਂ ਹਨ।

ABOUT THE AUTHOR

...view details