ਪੰਜਾਬ

punjab

ETV Bharat / state

ਜਲੰਧਰ ਜਿਮਨੀ ਚੋਣ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਪਾਈ ਵੋਟ, ਦਿੱਤਾ ਇਹ ਸੁਨੇਹਾ

ਜਿਮਨੀ ਚੋਣ ਨੂੰ ਲੈ ਕੇ ਵੋਟਿੰਗ ਜਾਰੀ ਹੈ। ਲੋਕ ਆਪੋ-ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਦਿਆਂ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾ ਰਹੇ ਹਨ। ਉਥੇ ਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਆਪਣੀ ਵੋਟ ਦੀ ਵਰਤੋਂ ਕੀਤੀ ਹੈ।

Jalandhar by-election: Rajya Sabha member Sant Balbir Singh Seechewal also cast his vote
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਪਾਈ ਵੋਟ

By

Published : May 10, 2023, 10:35 AM IST

ਜਲੰਧਰ ਜਿਮਨੀ ਚੋਣ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਪਾਈ ਵੋਟ

ਜਲੰਧਰ :ਜਲੰਧਰ ਜਿਮਨੀ ਚੋਣ ਲਈ ਜਿਥੇ ਸ਼ਹਿਰੀ ਖੇਤਰ ਦੇ ਵਿੱਚ ਲੋਕ ਵੱਡੀ ਗਿਣਤੀ ਵਿੱਚ ਆਪਣਾ ਵੋਟ ਆਪਣੇ ਪਸੰਦੀਦਾ ਉਮੀਦਵਾਰ ਨੂੰ ਪਾ ਰਹੇ ਹਨ, ਉੱਥੇ ਹੀ ਪੇਂਡੂ ਖੇਤਰ ਦੇ ਵਿੱਚ ਵੀ ਲੋਕ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰ ਰਹੇ ਹਨ। ਕਈ ਵੱਡੇ ਚਿਹਰੇ ਵੀ ਆਪਣੀਆਂ ਵੋਟਾਂ ਭੁਗਤਾ ਰਹੇ ਹਨ। ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਦੇ ਹੋਏ ਪਿੰਡ ਸੀਚੇਵਾਲ ਦੇ ਵਿਚ ਆਪਣੀ ਵੋਟ ਪਾਈ ਗਈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵਾਤਾਵਰਣ ਨੂੰ ਬਚਾਉਣ ਅਤੇ ਪਾਣੀ ਨੂੰ ਖਾਸ ਤੌਰ ਤੇ ਸਾਫ਼-ਸੁਥਰਾ ਰੱਖਣ ਲਈ ਸੁਨੇਹਾ ਵੀ ਦਿੱਤਾ।

ਲੋਕਾਂ ਵਿੱਚ ਭਾਰੀ ਉਤਸ਼ਾਹ :ਜਲੰਧਰ ਜਿਮਨੀ ਚੋਣ ਨੂੰ ਲੈ ਕੇ ਜਲੰਧਰ ਦਿਹਾਤੀ ਖੇਤਰਾਂ ਅੰਦਰ ਵੀ ਲੋਕਾਂ ਵਿਚ ਵੋਟ ਤੋਂ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਸੰਦਰਭ ਦੇ ਵਿਚ ਸੀਚੇਵਾਲ ਪਿੰਡ ਚ ਰਾਜ ਸਭਾ ਮੈਂਬਰ ਅਤੇ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੂਥ ਨੰਬਰ 76 ਤੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਖਾਸ ਸੁਨੇਹਾ ਦਿੱਤਾ ਗਿਆ। ਸੰਤ ਸੀਚੇਵਾਲ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਮਰਜ਼ੀ ਹੈ ਕਿ ਉਹ ਕਿਸ ਨੂੰ ਚੁਣਨਾ ਚਾਹੀਦਾ ਹੈ।

  1. Jalandhar By-Election 2023 Updates: ਜਲੰਧਰ ਲੋਕ ਸਭਾ ਸੀਟ ਲਈ ਜਿਮਨੀ ਚੋਣ, ਵੋਟਿੰਗ ਜਾਰੀ
  2. Rescue Of Tourists In Kullu And Lahaul: ਪੁਲਿਸ ਨੇ ਕੁੱਲੂ ਅਤੇ ਲਾਹੌਲ ਵਿੱਚ 10 ਸੈਲਾਨੀਆਂ ਨੂੰ ਬਚਾਇਆ, ਇਨ੍ਹਾਂ ਰਾਜਾਂ ਤੋਂ ਸੈਲਾਨੀਆਂ ਨੂੰ ਕੱਢਿਆ
  3. ਜ਼ਿਮਨੀ ਚੋਣ ਦੇ ਨਤੀਜਿਆਂ ਉੱਤੇ ਦਲਿਟ ਵੋਟਰਾਂ ਦਾ ਖ਼ਾਸ ਪ੍ਰਭਾਵ, ਜਾਣੋ ਜਲੰਧਰ ਲੋਕ ਸਭਾ ਸੀਟ ਉੱਤੇ ਕਿਸ ਪਾਰਟੀ ਦਾ ਰਿਹਾ ਹੁਣ ਤੱਕ ਦਬਦਬਾ, ਖ਼ਾਸ ਰਿਪੋਰਟ

ਸੰਤ ਸੀਚੇਵਾਲ ਨੇ ਦੁਆਬੇ ਖੇਤਰ ਦੀ ਗੱਲਬਾਤ ਕਰਦੇ ਹੋਏ ਕਿਹਾ ਕਿ ਦੁਆਬੇ ਦੇ ਪਾਣੀ ਨੂੰ ਸਾਫ ਸੁਥਰਾ ਰੱਖਣ ਲਈ ਸਾਰਿਆਂ ਨੂੰ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਮੈਨੂੰ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਹੈ ਅਤੇ ਮੈਂ ਉਥੇ ਜਾ ਕੇ ਵੀ ਪਾਣੀਆਂ ਦੀ ਵਾਤਾਵਰਨ ਦੀ ਗੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿੱਚ ਉਨ੍ਹਾਂ ਵੱਲੋਂ ਹਰ ਵਾਰ ਪੰਜਾਬ ਖਾਸ ਕਰਕੇ ਦੁਆਬਾ ਖੇਤਰ ਦੇ ਪਾਣੀਆਂ ਤੇ ਵਾਤਾਵਰਨ ਸਬੰਧੀ ਗੱਲਬਾਤ ਕੀਤੀ ਜਾਂਦੀ ਹੈ ਤੇ ਮੁੱਦੇ ਚੁੱਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਜੋ ਵੀ ਉਮੀਦਵਾਰ ਚੁਣਿਆ ਜਾਂਦਾ ਹੈ ਉਸ ਨੂੰ ਦੁਆਬੇ ਖੇਤਰ ਦੇ ਹੱਕ ਵਿੱਚ ਸੰਸਦ ਵਿੱਚ ਬੋਲਣਾ ਪਵੇਗਾ। ਇਹੀ ਲੋਕਾਂ ਦੀ ਖੁਵਾਇਸ਼ ਹੈ।

ABOUT THE AUTHOR

...view details