ਜਲੰਧਰ : ਜ਼ਿਲ੍ਹਾ ਜਲੰਧਰ ਵਿੱਚ ਰੋਜ਼ ਸੈਂਕੜੇ ਦੀ ਗਿਣਤੀ ਵਿੱਚ ਕਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਨ੍ਹਾਂ ਮਾਮਲਿਆਂ ਦੇ ਨਾਲ ਹੀ ਜਲੰਧਰ ਪੰਜਾਬ ਦਾ ਐਸਾ ਦੂਸਰਾ ਸ਼ਹਿਰ ਬਣ ਗਿਆ ਹੈ ਜਿਥੇ ਕੋਰੋਨਾ ਦੇ ਸਭ ਤੋਂ ਜ਼ਿਆਦਾ ਪੌਜ਼ੀਟਿਵ ਕੇਸ ਸਾਹਮਣੇ ਆਏ ਹਨ।
ਜਲੰਧਰ ਦੇ ਨੋਡਲ ਅਫ਼ਸਰ ਟੀ ਪੀ ਸਿੰਘ ਦੀ ਮੰਨੀਏ ਤਾਂ ਜਲੰਧਰ ਵਿੱਚ ਹੁਣ ਤਕ ਕਰੀਬ ਸਾਢੇ ਅੱਠ ਲੱਖ ਲੋਕਾਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 37106 ਲੋਕਾਂ ਦੇ ਟੈਸਟ ਪਾਜ਼ੇਟਿਵ ਆਏ ਹਨ। ਇਹੀ ਨਹੀਂ ਜਲੰਧਰ ਵਿੱਚ ਕੋਰੋਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1020 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਜੇਕਰ ਜਲੰਧਰ ਜ਼ਿਲ੍ਹੇ ਦੀ ਅੱਜ ਦੀ ਗੱਲ ਕਰੀਏ ਤਾਂ ਇਸ ਵੇਲੇ ਜਲੰਧਰ ਵਿੱਚ 3207 ਡੇਵਿਡ ਦੇ ਪੌਜ਼ੀਟਿਵ ਕੇਸ ਮੌਜੂਦ ਹਨ।
Jalandhar also came second in Kovid cases ਉੱਧਰ ਕੂੜ ਦੇ ਇਨ੍ਹਾਂ ਮਾਮਲਿਆਂ ਨੂੰ ਵੱਧਦੇ ਹੋਏ ਦੇਖ ਪ੍ਰਸ਼ਾਸਨ ਵੱਲੋਂ ਵੀ ਆਪਣੀ ਕਮਰ ਕੱਸ ਲਈ ਗਈ ਹੈ। ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਪ੍ਰਾਈਵੇਟ ਹਸਪਤਾਲਾਂ ਦੀ ਤਾਂ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਵੱਲੋਂ ਜੋ ਗਾਈਡਲਾਈਂਸ ਦਿੱਤੀਆਂ ਗਈਆਂ ਹਨ ਉਨ੍ਹਾਂ ਦੇ ਕੰਮ ਕਰਨ ਲਈ ਕਿਹਾ ਗਿਆ ਹੈ। ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾ ਬੀ ਐਸ ਜੌਹਲ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲ ਵੀ ਇਸ ਔਖੀ ਘੜੀ ਦੇ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਰੋਨਾ ਦੇ ਮਰੀਜ਼ਾਂ ਵਾਸਤੇ ਵੱਖਰੇ ਵਾਰਡ ਬਣਾਏ ਗਏ ਹਨ ਅਤੇ ਇਕ ਫਲੋਰ ਕੋਰੋਨਾ ਦੇ ਮਰੀਜਾਂ ਲਈ ਖਾਲੀ ਵੀ ਛੱਡਿਆ ਗਿਆ ਹੈ। ਜਲੰਧਰ ਵਿੱਚ ਆਉਣ ਵਾਲੀ ਆਕਸੀਜਨ ਦੀ ਤੰਗੀ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਆਕਸੀਜਨ ਦੀ ਤੰਗੀ ਆਈ ਸੀ ਲੇਕਿਨ ਇਸ ਵਾਰ ਹਾਲੇ ਤੱਕ ਤਾਂ ਐਸੀ ਕੋਈ ਗੱਲ ਨਹੀਂ ਪਰ ਆਉਣ ਵਾਲੇ ਸਮੇਂ ਵਿੱਚ ਜੇ ਮਰੀਜ਼ ਹੋਰ ਜ਼ਿਆਦਾ ਵੱਧਦੇ ਹਨ ਤਾਂ ਆਕਸੀਜਨ ਦੀ ਤੰਗੀ ਆ ਸਕਦੀ ਹੈ। ਮਰੀਜ਼ਾਂ ਬਾਰੇ ਗੱਲ ਕਰਦੇ ਡਾਕਟਰ ਨੇ ਕਿਹਾ ਕਿ ਪਹਿਲੇ ਜੋ ਮਾਮਲੇ ਸਿਰਫ ਸ਼ਹਿਰਾਂ ਵਿਚੋਂ ਆਉਂਦੇ ਸੀ ਉਹ ਹੁਣ ਪਿੰਡਾਂ ਵਿੱਚੋਂ ਵੀ ਆਉਣ ਲੱਗ ਪਏ ਹਨ ਅਤੇ ਪਿੰਡਾਂ ਵਿੱਚ ਇਹ ਮਾਮਲੇ ਇਸ ਕਰਕੇ ਵਧ ਰਹੇ ਹਨ ਕਿਉਂਕਿ ਪਿੰਡਾਂ ਦੇ ਲੋਕ ਸਰਕਾਰ ਦੀ ਗਾਈਡਲਾਈਨਜ਼ ਨੂੰ ਪੂਰੀ ਤਰ੍ਹਾਂ ਨਹੀਂ ਮੰਨ ਰਹੇ। ਇਸ ਦੇ ਨਾਲ ਹੀ ਜਲੰਧਰ ਦੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਜਲੰਧਰ ਵਿੱਚ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਕਿਸੇ ਵੀ ਤਰ੍ਹਾਂ ਦੇ ਇੰਤਜ਼ਾਮ ਵਿਚ ਕੋਈ ਕਮੀ ਨਹੀਂ ਹੈ ਉਨ੍ਹਾਂ ਦੱਸਿਆ ਕਿ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਕਰੀਬ ਤਿੱਨ ਸੌ ਚਾਲੀ ਬੈੱਡ ਹਨ। ਜਿਨ੍ਹਾਂ ਵਿਚੋਂ ਅੱਸੀ ਬੈਡਾਂ ਉਪਰ ਮਰੀਜ਼ ਨੇ ਜਦਕਿ ਬਾਕੀ ਬੈੱਡ ਹਾਲੇ ਅਗਲੇ ਹਾਲਾਤਾਂ ਲਈ ਖਾਲੀ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲੰਧਰ ਵਿਚ ਜਿਸ ਹਿਸਾਬ ਨਾਲ ਮਰੀਜ਼ਾਂ ਦੀ ਗਿਣਤੀ ਸਾਹਮਣੇ ਆ ਰਹੀ ਹੈ ਉਸ ਹਿਸਾਬ ਨਾਲ ਜਲੰਧਰ ਵਿੱਚ ਆਕਸੀਜਨ ਦੀ ਵੀ ਕੋਈ ਕਮੀ ਨਹੀਂ। ਪਰ ਇਸ ਸਭ ਦੇ ਦੂਸਰੇ ਪਾਸੇ ਅੱਜ ਜਲੰਧਰ ਦੇ ਡੀਸੀ ਘਨਸ਼ਾਮ ਥੋਰੀ ਵੱਲੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਇਕ ਚਿੱਠੀ ਲਿਖੀ ਜਿਸ ਵਿੱਚ ਜਲੰਧਰ ਜ਼ਿਲ੍ਹੇ ਦੇ ਹਾਲਾਤ ਦੱਸਦੇ ਹੋਏ ਹੋਰ ਆਕਸੀਜਨ ਸਿਲੰਡਰਾਂ ਦੀ ਮੰਗ ਕੀਤੀ ਗਈ ਹੈ। ਆਪਣੀ ਚਿੱਠੀ ਵਿਚ ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਨੂੰ ਰੋਜ਼ ਕਰੀਬ ਚਾਰ ਹਜ਼ਾਰ ਸਿਲੰਡਰਾਂ ਦੀ ਲੋੜ ਹੈ ਜਦਕਿ ਜਲੰਧਰ ਜ਼ਿਲ੍ਹੇ ਵਿੱਚ ਹੁਣ ਸਿਰਫ਼ ਚੌਵੀ ਸਿਲੰਡਰ ਹੀ ਆਕਸੀਜਨ ਪ੍ਰਡੂਸ ਹੋ ਰਹੀ ਹੈ। ਉਨ੍ਹਾਂ ਸਿਹਤ ਵਿਭਾਗ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਇਕ ਟੈਂਕਰ ਲਿਕਵਿਡ ਆਕਸੀਜਨ ਦੀ ਜ਼ਰੂਰਤ ਹੈ ਜਿਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਜਲੰਧਰ ਵਿਚ ਬਣਾਈ ਜਾਣ ਵਾਲੀ ਆਕਸੀਜਨ ਵਿੱਚੋਂ ਚਾਰ ਸੌ ਤੋਂ ਲੈ ਕੇ ਪੰਜ ਸੌ ਸਿਲੰਡਰ ਰੋਜ਼ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਨੂੰ ਵੀ ਭੇਜੇ ਜਾਂਦੇ ਹਨ।