ਜਲੰਧਰ: ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਵਰਕਰ ਹਰਮਿੰਦਰ ਕੌਰ Jalandhar Aam Aadmi Party worker Harminder Kaur ਨੇ ਵੀ ਹੁਣ ਪੁਲਿਸ ਪ੍ਰਸ਼ਾਸਨ ਉੱਤੇ ਗੰਭੀਰ ਆਰੋਪ ਲਗਾਏ ਹਨ। ਇਸ ਦੌਰਾਨ ਹਰਮਿੰਦਰ ਕੌਰ ਨੇ ਆਪਣੀ ਇਕ ਵੀਡੀਓ ਬਣਾ ਕੇ ਪੁਲਿਸ ਪ੍ਰਸ਼ਾਸਨ ਉੱਤੇ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਪਿਛਲੇ ਡੇਢ ਸਾਲ ਤੋਂ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ।
ਕਰੀਬ ਦੋ ਮਹੀਨੇ ਪਹਿਲਾਂ ਉਸ ਨੂੰ ਇਕ ਨੰਬਰ ਤੋਂ ਧਮਕੀ ਭਰਿਆ ਫੋਨ ਆਇਆ ਸੀ, ਵੀਡੀਓ ਵਿੱਚ ਉਸ ਨੇ ਕਿਹਾ ਹੈ ਕਿ ਇਹ ਫੋਨ ਉਸ ਦੇ ਬੇਟੇ ਦੇ ਨੰਬਰ ਉੱਤੇ ਆਇਆ ਸੀ, ਜਿਸ ਵਿੱਚ ਧਮਕੀ ਦੇਣ ਵਾਲਾ ਉਸ ਨੂੰ ਕਹਿ ਰਿਹਾ ਸੀ ਕਿ ਆਪਣੀ ਮਾਂ ਨੂੰ ਸਮਝਾ ਲੈ ਨਹੀਂ ਤਾਂ ਇਸ ਦਾ ਹਸ਼ਰ ਮਾੜਾ ਹੋਵੇਗਾ। Harminder Kaur received a threatening call
AAP ਮਹਿਲਾ ਆਗੂ ਨੂੰ ਆਇਆ APP ਵੱਲੋਂ ਧਮਕੀ ਭਰਿਆ ਫੋਨ ਇਸ ਦੌਰਾਨ ਹਰਮਿੰਦਰ ਕੌਰ ਦੇ ਮੁਤਾਬਿਕ ਇੱਕ ਨਵੰਬਰ ਨੂੰ ਉਸ ਨੂੰ ਫਿਰ ਇਹੀ ਧਮਕੀ ਭਰਿਆ ਫੋਨ ਦੁਬਾਰਾ ਆਇਆ, ਜਿਸ ਦੀ ਸ਼ਿਕਾਇਤ ਉਸ ਨੇ ਜਲੰਧਰ ਦੇ ਸਬੰਧਿਤ ਥਾਣੇ ਅਤੇ ਡੀਸੀਪੀ ਨੂੰ ਕੀਤੀ। ਪਰ ਉਦੋਂ ਤੋਂ ਲੈ ਕੇ ਅੱਜ ਤੱਕ ਪੁਲਿਸ ਵੱਲੋਂ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਕਈ ਵਾਰ ਐੱਸ.ਐੱਚ.ਓ ਅਤੇ ਡੀ.ਸੀ.ਪੀ ਨੂੰ ਮਿਲ ਚੁੱਕੀ ਹੈ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹਿ ਚੁੱਕੀ ਹੈ, ਲੇਕਿਨ ਬਾਵਜੂਦ ਇਸਦੇ ਪੁਲਿਸ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਜੋ ਪੰਜਾਬ ਵਿੱਚ ਮਾਹੌਲ ਚੱਲ ਰਿਹਾ ਹੈ, ਉਸ ਨੂੰ ਦੇਖਦੇ ਹੋਏ ਉਸ ਦਾ ਪਰਿਵਾਰ ਵੀ ਬਹੁਤ ਘਬਰਾਇਆ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਉੱਤੇ ਕਾਰਵਾਈ ਕੀਤੀ ਜਾਏ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਆਰੋਪੀ ਦੇ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਾਵਾਈ ਜਾਵੇ।
ਇਹ ਵੀ ਪੜੋ:-ਸ਼ਿਵ ਸੈਨਾ ਆਗੂ ਦੇ ਕਤਲ ਮਗਰੋਂ ਸੁਰੱਖਿਆ ਸਖ਼ਤ, ਪੁਲਿਸ ਵੱਲੋਂ ਅਲਰਟ ਜਾਰੀ