ਜਲੰਧਰ: ਪੰਜਾਬ 'ਚ ਮੌਨਸੂਨ ਦੇ ਪਹਿਲੇ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਟੁੱਟੀਆਂ ਸੜਕਾਂ ਅਤੇ ਬਲਾਕ ਸੀਵਰੇਜਾਂ ਦੇ ਕਾਰਨ ਵੱਡੀ ਮਾਤਰਾ 'ਚ ਸੜਕਾਂ ਤੇ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਕਾਰਨ ਲੋਕਾਂ ਨੂੰ ਆਪਣੇ ਵਾਹਨਾਂ ਨੂੰ ਇਨ੍ਹਾਂ ਸੜਕਾਂ ਤੋਂ ਕੱਢਦੇ ਹੋਏ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੱਥ ਤੱਕ ਕਿ ਕਈ ਲੋਕ ਸੜਕ ਵਿੱਚ ਟੋਏ ਹੋਣ ਨਾਲ ਡਿੱਗ ਵੀ ਪੈਂਦੇ ਹਨ। ਜਲੰਧਰ ਦੇ ਕਾਲਾ ਸੰਘਿਆ ਰੋਡ ਪਿਛਲੇ ਕਈ ਸਾਲਾਂ ਤੋਂ ਅਜਿਹੇ ਹਨ ਕਿ ਅਜੇ ਤੱਕ ਵੀ ਕਿਸੇ ਪ੍ਰਸ਼ਾਸਨ ਨੇ ਇਸ ਰੋਡ ਦੀ ਮੁਰੰਮਤ ਨਹੀਂ ਕਰਵਾਈ। ਤੇ ਨਾ ਹੀ ਬਾਰਿਸ਼ ਦੇ ਪਾਣੀ ਦੇ ਨਿਕਾਸ ਦਾ ਕੋਈ ਹੱਲ ਕੱਢਿਆ ਹੈ।