ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਾਂਗਰਸੀ ਆਗੂ ਜਗਬੀਰ ਸਿੰਘ ਬਰਾੜ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨਗੇ। ਜ਼ਿਕਰਯੋਗ ਹੈ ਕਿ ਜਗਬੀਰ ਸਿੰਘ ਬਰਾੜ ਪਹਿਲਾਂ ਅਕਾਲੀ ਦਲ ਵਿੱਚ ਹੀ ਸੀ। ਉਹ ਇੱਕ ਵਾਰ ਅਕਾਲੀ ਦਲ ਦੀ ਸੀਟ ‘ਤੇ ਵਿਧਾਇਕ ਵੀ ਰਹਿ ਚੁੱਕੇ ਹਨ, ਪਰ ਬਾਅਦ ਵਿੱਚ ਅਕਾਲੀ ਦਲ ਨਾਲ ਜਗਬੀਰ ਸਿੰਘ ਬਰਾੜ ਦੀਆਂ ਕੁਝ ਨਰਾਜ਼ਗੀਆਂ ਕਾਰਨ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਆ ਗਏ ਸਨ।
ਜਗਬੀਰ ਸਿੰਘ ਬਰਾੜ ਅਕਾਲੀ ਦਲ ‘ਚ ਹੋਣਗੇ ਸ਼ਾਮਲ - Jagbir Singh Brar will join the Akali Dal.
ਅਕਾਲੀ ਦਲ ਨਾਲ ਜਗਬੀਰ ਸਿੰਘ ਬਰਾੜ ਦੀਆਂ ਕੁਝ ਨਰਾਜ਼ਗੀਆਂ ਕਾਰਨ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਆ ਗਏ ਸਨ।
ਜੇਕਰ ਜਗਬੀਰ ਸਿੰਘ ਬਰਾੜ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹ ਜਲੰਧਰ ਛਾਉਣੀ ਹਲਕੇ ਤੋਂ ਅਕਾਲੀ ਦਲ ਦੀ ਸੀਟ ਦੇ ਮਜ਼ਬੂਤ ਦਾਵੇਦਾਰ ਹੋ ਸਕਦੇ ਹਨ। ਫਿਲਹਾਲ ਜਗਬੀਰ ਬਰਾੜ ਵੱਲੋਂ ਅਕਾਲੀ ਦਲ ਵਿੱਚ ਆਉਣ ਦੀ ਖ਼ਬਰ ਤੋਂ ਬਾਅਦ ਹਲਕੇ ਦੇ ਪਿਛਲੇ ਅਕਾਲੀ ਦਲ ਉਮੀਦਵਾਰ ਸਰਬਜੀਤ ਸਿੰਘ ਮੱਕੜ ਖੇਮੇ ਵਿੱਚ ਖਾਸੀ ਹਲਚਲ ਦਿਖਾਈ ਦੇ ਰਹੀ ਹੈ।
ਹਾਲਾਂਕਿ ਚੋਣਾਂ ਦੇ ਨੇੜੇ ਆਉਦੇ ਹੀ ਸਿਅਸੀ ਲੋਕਾਂ ਦੀ ਦਲ ਬਦਲਣ ਦੀ ਰਿਵਾਇਤ ਸ਼ੁਰੂ ਹੋ ਜਾਂਦੀ ਹੈ। ਲੀਡਰ ਅਕਸਰ ਚੋਣਾਂ ਦੇ ਦੌਰਾਨ ਰਾਜਨੀਤੀਕ ਪਾਰਟੀਆਂ ਵਿੱਚ ਆਉਦੇ ਜਾਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ:ਅਫ਼ਗਾਨਿਸਤਾਨ ਦੇ ਹਾਲਾਤ ਦੇਖ ਕੈਪਟਨ ਨੇ ਭਾਰਤ ਲਈ ਕਹੀ ਵੱਡੀ ਗੱਲ