ਜਲੰਧਰ :ਪੰਜਾਬ ਦੇ ਮੁੱਖ ਮੰਤਰੀ ਭਗਤ ਮਾਨ ਵੱਲੋਂ ਹਥਿਆਰਾਂ ਨੂੰ ਲੈ ਕੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਜਲੰਧਰ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਪੁਰਜੋਰ ਕਾਰਵਾਈ ਤੇਜ਼ ਕਰ ਦਿਤੀ ਗਈ ਹੈ। ਜਲੰਧਰ ਪੁਲਿਸ ਵੱਲੋਂ ਜਲੰਧਰ ਦੇ ਅੰਦਰ ਹਰ ਉਸ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਕੋਲ ਹਥਿਆਰਾਂ ਦਾ ਲਾਇਸੰਸ ਹੈਂ।
ਜਲੰਧਰ ਵਿੱਚ 7000 ਕਬੂਲ ਲਾਇਸੰਸੀ ਹਥਿਆਰ: ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਜਲੰਧਰ ਵਿਖੇ ਕੁੱਲ 7000 ਕਬੂਲ ਲਾਇਸੰਸੀ ਹਥਿਆਰ ਹੈ। ਪੁਲਿਸ ਵੱਲੋਂ ਇਹਨਾ ਸਾਰਿਆਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਜਿਨਾਂ ਦੇ ਪਤੇ ਸਹੀ ਹਨ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ। ਜਿਸ ਕਿਸੇ ਨੇ ਵੀ ਲਾਇਸੰਸ ਲੈ ਕੇ ਹਥਿਆਰ ਰੱਖੇ ਹਨ ਉਨ੍ਹਾਂ ਦੀ ਇਹ ਵੀ ਪੁਸ਼ਟੀ ਕੀਤੀ ਜਾਵੇਗੀ ਕਿ ਇਸ ਹਥਿਆਰ ਦੀ ਕੀ ਉਨ੍ਹਾਂ ਨੂੰ ਸੱਚੀ ਜਰੂਰਤ ਹੈ।