ਪੰਜਾਬ

punjab

ETV Bharat / state

International Gatka Day:ਜਲੰਧਰ ਚ ਮਨਾਇਆ ਗਿਆ ਅੰਤਰਰਾਸ਼ਟਰੀ ਗੱਤਕਾ ਦਿਹਾੜਾ - ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ

ਦੁਨੀਆ ਦੇ ਕੋਨੋ ਕੋਨੇ ਵਿੱਚ ਬੈਠੀਆਂ ਸਿੱਖ ਜਥੇਬੰਦੀਆਂ(Sikh organizations) ਦੇ ਵੱਲੋਂ ਅੰਤਰਰਾਸ਼ਟਰੀ ਗੱਤਕਾ ਦਿਹਾੜਾ(International Gatka Day) ਮਨਾਇਆ।ਇਸਦੇ ਚੱਲਦੇ ਹੀ ਜਲੰਧਰ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਗੱਤਕਾ ਦਿਹਾੜਾ(International Gatka Day) ਮਨਾਇਆ ਗਿਆ।ਇਸ ਮੌਕੇ ਛੋਟੇ ਛੋਟੇ ਬੱਚਿਆਂ ਅਤੇ ਅਲੱਗ ਅਲੱਗ ਗੱਤਕਾ ਪਾਰਟੀਆਂ ਵੱਲੋਂ ਗੱਤਕਾ ਖੇਡਿਆ ਗਿਆ ਅਤੇ ਲੋਕਾਂ ਨੂੰ ਸਿੱਖੀ ਬਾਣੇ ਵਿੱਚ ਰਹਿਣ ਅਤੇ ਨਸ਼ਾ ਛੱਡਣ ਦਾ ਸੰਦੇਸ਼ ਵੀ ਦਿੱਤਾ ਗਿਆ।

ਜਲੰਧਰ ਚ ਮਨਾਇਆ ਗਿਆ ਅੰਤਰਰਾਸ਼ਟਰੀ ਗੱਤਕਾ ਦਿਹਾੜਾ
ਜਲੰਧਰ ਚ ਮਨਾਇਆ ਗਿਆ ਅੰਤਰਰਾਸ਼ਟਰੀ ਗੱਤਕਾ ਦਿਹਾੜਾ

By

Published : Jun 22, 2021, 8:40 AM IST

ਜਲੰਧਰ:ਇਕ ਪਾਸੇ ਜਿੱਥੇ ਪੂਰੀ ਦੁਨੀਆ ਵਿਚ ਅੰਤਰਰਾਸ਼ਟਰੀ ਯੋਗ ਦਿਵਸ(International Yoga Day) ਮਨਾਇਆ ਗਿਆ ਉੱਥੇ ਹੀ ਦੂਸਰੇ ਪਾਸੇ ਪੂਰੀ ਦੁਨੀਆ ਵਿਚ ਅਲੱਗ ਅਲੱਗ ਸਿੱਖ ਜਥੇਬੰਦੀਆਂ ਵੱਲੋਂ ਅੰਤਰਰਾਸ਼ਟਰੀ ਗੱਤਕਾ ਦਿਹਾੜਾ(International Gatka Day ) ਵੀ ਮਨਾਇਆ ਗਿਆ।ਇਸਦੇ ਚੱਲਦੇ ਹੀ ਗੁਰੂ ਨਾਨਕ ਮਿਸ਼ਨ ਚੌਕ ਵਿੱਚ ਵੀ ਅੱਜ ਅਲੱਗ ਅਲੱਗ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸਿੱਖ ਤਾਲਮੇਲ ਕਮੇਟੀ ਅਕਾਲੀ ਦਲ ਅੰਮ੍ਰਿਤਸਰ ਅਲੱਗ ਅਲੱਗ ਸਿੰਘ ਸਭਾਵਾਂ ਵੱਲੋਂ ਅੰਤਰਰਾਸ਼ਟਰੀ ਗੱਤਕਾ ਦਿਹਾੜਾ ਨਾਇਆ ਗਿਆ।ਇਸ ਮੌਕੇ ਛੋਟੇ ਛੋਟੇ ਬੱਚਿਆਂ ਅਤੇ ਅਲੱਗ ਅਲੱਗ ਗੱਤਕਾ ਪਾਰਟੀਆਂ ਵੱਲੋਂ ਗੱਤਕਾ ਖੇਡਿਆ ਗਿਆ ਅਤੇ ਲੋਕਾਂ ਨੂੰ ਸਿੱਖੀ ਬਾਣੇ ਵਿੱਚ ਰਹਿਣ ਅਤੇ ਨਸ਼ਾ ਛੱਡਣ ਦਾ ਸੰਦੇਸ਼ ਵੀ ਦਿੱਤਾ ਗਿਆ।

ਜਲੰਧਰ ਚ ਮਨਾਇਆ ਗਿਆ ਅੰਤਰਰਾਸ਼ਟਰੀ ਗੱਤਕਾ ਦਿਹਾੜਾ

ਇਸ ਮੌਕੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਗੁਰਬਚਨ ਸਿੰਘ ਵਲੋਂ ਕਿਹਾ ਗਿਆ ਕਿ ਅੱਜ ਦੇ ਦਿਨ ਪੂਰੀ ਦੁਨੀਆ ਵਿਚ ਰਹਿ ਰਹੇ ਸਿੱਖ ਅੰਤਰਰਾਸ਼ਟਰੀ ਗੱਤਕਾ ਦਿਹਾੜਾ ਮਨਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦਿਹਾੜੇ ਨੂੰ ਮਨਾਉਣ ਦਾ ਮੁੱਖ ਕਾਰਨ ਉਨ੍ਹਾਂ ਸਿੱਖਾਂ ਨੂੰ ਸੰਦੇਸ਼ ਦੇਣਾ ਹੈ ਜੋ ਸਿੱਖੀ ਧਰਮ ਅਤੇ ਸਿੱਖੀ ਬਾਣੇ ਤੋਂ ਦੂਰ ਹੋ ਗਏ ਹਨ।

ਇਸ ਮੌਕੇ ਉਨ੍ਹਾਂ ਦੇ ਵੱਲੋਂ ਗੱਤਕਾ ਦਿਹਾੜੇ ਨਾਲ ਸਬੰਧਿਤ ਅਹਿਮ ਜਾਣਕਾਰੀ ਵੀ ਸਿੱਖ ਸੰਗਤ ਨਾਲ ਸਾਂਝੀ ਕੀਤੀ ਗਈ।ਉਨ੍ਹਾਂ ਦੱਸਿਆ ਕਿ ਗੱਤਕਾ ਖੇਡਣ ਦੀ ਖੇਡ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਤੋਂ ਸ਼ੁਰੂ ਹੋਇਆ ਸੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਗੱਤਕਾ ਦਿਹਾੜਾ ਹਰ ਸਾਲ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹੈ।

ਇਹ ਵੀ ਪੜ੍ਹੋ:Punjab Congress Conflict: ‘ਨਵਜੋਤ ਸਿੱਧੂ ਦੇ ਬਿਆਨ ਦੀ ਕੀਤੀ ਜਾ ਰਹੀ ਹੈ ਜਾਂਚ’

ABOUT THE AUTHOR

...view details