ਜਲੰਧਰ: ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਵਿਆਹ ਨੂੰ ਲੈ ਕੇ ਪਿਛਲੇ ਦਿਨੀਂ ਚਰਚਾਵਾਂ ਸਾਹਮਣੇ ਆਈਆਂ ਸੀ ਕਿ ਮਲੇਸ਼ੀਆ ਵਿੱਚ ਰਹਿੰਦੀ ਕੁੜੀ ਦਾ ਮਨਪ੍ਰੀਤ ਦੇ ਨਾਲ ਵਿਆਹ ਹੋਣ ਵਾਲਾ ਹੈ। ਮਨਪ੍ਰੀਤ ਦੇ ਪਰਿਵਾਰ ਨੇ ਇਸ ਗੱਲ ਤੋਂ ਪਰਦਾ ਚੁੱਕਦਿਆਂ ਕਿਹਾ ਕਿ ਮਨਪ੍ਰੀਤ ਦਾ ਵਿਆਹ 29 ਨਵੰਬਰ ਨੂੰ ਕਰਵਾਇਆ ਜਾਵੇਗਾ।
ਨੂੰਹ ਦਾ ਨਾਂਅ ਬਦਲਣ ਦੀਆਂ ਤਿਆਰੀਆਂ
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਜਲਦ ਵਿਆਹ ਦੇ ਬੰਧਨ ਵਿੱਚ ਬਣਨ ਜਾ ਰਹੇ ਹਨ ਮਨਪ੍ਰੀਤ ਦਾ ਵਿਆਹ ਮਲੇਸ਼ੀਆ ਵਿੱਚ ਰਹਿਣ ਵਾਲੀ ਐਲੀ ਦੇ ਨਾਲ 29 ਨਵੰਬਰ ਨੂੰ ਭਾਰਤ ਵਿੱਚ ਹੋਵੇਗਾ। ਮਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਐਲੀ ਦਾ ਨਵਾਂ ਨਾਮ ਲਵਪ੍ਰੀਤ ਰੱਖਿਆ ਜਾਵੇਗਾ।
ਮਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਦੇ ਲਈ ਤਿਆਰੀਆਂ ਕਰ ਲਈਆਂ ਹਨ ਅਤੇ ਜਲਦ ਹੀ ਦੋਨਾਂ ਦਾ ਵਿਆਹ ਕਰਵਾ ਦਿੱਤਾ ਜਾਵੇਗਾ ਉਨ੍ਹਾਂ ਨੇ ਕਿਹਾ ਕੁੜੀ ਪੇਸ਼ੇ ਤੋਂ ਵਕੀਲ ਹੈ।
ਲੌਕਡਾਊਨ ਤੋਂ ਬਾਅਦ ਹੋਵੇਗਾ ਵਿਆਹ