ਪੰਜਾਬ

punjab

ਜਲੰਧਰ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਰੀਜ਼

By

Published : May 12, 2021, 9:57 PM IST

ਦੇਸ਼ ਵਿੱਚ ਕੋਰੋਨਾ ਕਰਕੇ ਹਾਹਾਕਾਰ ਮਚੀ ਹੋਈ ਹੈ। ਜਲੰਧਰ ਵਿੱਚ ਵੀ ਕੋਰੋਨਾ ਦਾ ਕੁੱਝ ਐਸਾ ਹੀ ਹਾਲ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਜੇਕਰ ਅੱਜ ਦੀ ਗੱਲ ਕਰੀਏ, ਤਾਂ ਅੱਜ ਜਲੰਧਰ ਵਿੱਚ ਕੋਰੋਨਾ ਦੇ ਕੁੱਲ 799 ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 48 ਮਾਮਲੇ ਜਲੰਧਰ ਤੋਂ ਬਾਹਰ ਦੇ ਹਨ। ਇਸ ਦੇ ਨਾਲ ਹੀ ਜਲੰਧਰ ਵਿੱਚ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 51248 ਹੋ ਗਈ ਹੈ। ਇਨ੍ਹਾਂ ਵਿੱਚੋਂ 4420 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ, ਜਦੋ ਕਿ 1193 ਕੋਰੋਨਾ ਦੇ ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਇਸ ਵੇਲੇ ਜਲੰਧਰ ਵਿੱਚ 5835 ਕੋਰੋਨਾ ਪੌਜ਼ੀਟਿਵ ਮਾਮਲੇ ਹਨ। ਜਿਨ੍ਹਾਂ ਵਿੱਚੋਂ 3920 ਲੋਕਾਂ ਨੂੰ ਹੋਮ ਇੰਸੂਲੇਟ ਕੀਤਾ ਗਿਆ ਹੈ। ਜਦੋਂ ਕਿ ਬਾਕੀ ਜਲੰਧਰ ਦੇ ਅਲੱਗ ਅਲੱਗ ਹਸਪਤਾਲਾਂ ਵਿੱਚ ਦਾਖ਼ਲ ਹਨ।

ਜਲੰਧਰ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਰੀਜ਼
ਜਲੰਧਰ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਰੀਜ਼

ਜਲੰਧਰ: ਕੋਰੋਨਾ ਕਰਕੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ, ਜਲੰਧਰ ਵਿੱਚ ਸਿਹਤ ਵਿਭਾਗ ਵੱਲੋਂ ਲਗਾਤਾਰ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ। ਜੇਕਰ ਹੁਣ ਤੱਕ ਦੀ ਗੱਲ ਕਰੀਏ, ਤਾਂ ਜਲੰਧਰ ਵਿੱਚ ਸਿਹਤ ਵਿਭਾਗ ਵੱਲੋਂ 971391 ਲੋਕਾਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 864661 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਅਤੇ 3922 ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜਦੋਂ ਕਿ ਲਏ ਗਏ ਸੈਂਪਲਾਂ ਵਿੱਚੋਂ 16163 ਸੈਂਪਲਾਂ ਦੀ ਪੁਸ਼ਟੀ ਨਾ ਹੋਣ ਕਰਕੇ ਇਹ ਸੈਂਪਲ ਦੁਬਾਰਾ ਲਏ ਜਾਣੇ ਹਨ।
ਜਲੰਧਰ ਵਿੱਚ ਕੋਰੋਨਾ ਦੇ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਜਲੰਧਰ ਦੇ ਸਿਵਲ ਹਾਸਪਿਟਲ ਵਿਚ 340 ਆਈਸੋਲੇਸ਼ਨ ਬੈੱਡ ਮੌਜੂਦ ਹਨ। ਇੱਥੇ ਮਰੀਜ਼ਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ, 18 ਵੈਂਟੀਲੇਟਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਸਿਵਲ ਹਸਪਤਾਲ ਵਿੱਚ ਇਸ ਵੇਲੇ ਕੋਰੋਨਾ ਦੇ ਕੁੱਲ 95 ਮਰੀਜ਼ ਭਰਤੀ ਹਨ, ਜਦੋਂ ਕਿ ਬਾਕੀ ਮਰੀਜ਼ ਜਲੰਧਰ ਦੇ ਅਲੱਗ ਅਲੱਗ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਾ ਰਹੇ ਹਨ।

ABOUT THE AUTHOR

...view details