ਪੰਜਾਬ

punjab

ETV Bharat / state

ਇਸ ਮੰਦਿਰ ਵਿੱਚ ਸਾਲ ਦੇ ਇੱਕ ਦਿਨ ਹੀ ਮਹਿਲਾਵਾਂ ਟੇਕਦੀਆਂ ਨੇ ਮੱਥਾ - ਵਿਜੇ ਦਸਮੀ

ਟਰੱਸਟ ਦੇ ਮੈਂਬਰ ਪੰਡਿਤ ਰਜੀਵ ਸ਼ਰਮਾ ਨੇ ਦੱਸਿਆ ਕਿ ਭਗਤਾਂ ਨੇ ਜਿਥੇ ਪੂਜਾ ਅਰਚਨਾ ਕੀਤੀ ਹੈ। ਉਥੇ ਹੀ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੰਦਿਰ ਸਬੰਧੀ ਮਾਨਤਾ ਹੈ ਕਿ ਸੱਚੇ ਮਨ ਦੇ ਨਾਲ ਜੋ ਭਗਤ ਮਹਾਂਕਾਲੀ ਤੋਂ ਕਾਮਨਾ ਮੰਗਦਾ ਹੈ, ਉਸ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।

ਇਸ ਮੰਦਿਰ ਵਿੱਚ ਸਾਲ ਦੇ ਇੱਕ ਦਿਨ ਹੀ ਮਹਿਲਾਵਾਂ ਟੇਕਦੀਆਂ ਨੇ ਮੱਥਾ

By

Published : Oct 17, 2021, 9:42 AM IST

ਜਲੰਧਰ:ਉੱਤਰ ਭਾਰਤ ਦੇ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਪਰਿਸਰ ਸਥਿਤ ਟਰੱਸਟ ਮਹਾਂਕਾਲੀ ਮਾਤਾ ਮੰਦਿਰ 'ਤੇ ਵਿਰਾਜਮਾਨ ਮਾਂ ਕਾਲੀ ਦੇ ਸੈਂਕੜੇ ਭਗਤ ਦਰਸ਼ਨ ਕਰਨ ਦੇ ਲਈ ਇੱਥੇ ਆ ਰਹੇ ਹਨ। ਮਹਿਲਾਵਾਂ ਦੇ ਲਈ ਇੱਥੇ ਵਿਸ਼ੇਸ਼ ਤੌਰ 'ਤੇ ਸਿਰਫ ਦੁਸਹਿਰੇ ਵਾਲੇ ਦਿਨ ਖੋਲ੍ਹੇ ਜਾਣ ਵਾਲੇ ਮਹਾਂਕਾਲੀ ਮਾਤਾ ਮੰਦਿਰ ਦੀ ਮੂਰਤੀ ਦੇ ਦਰਸ਼ਨ ਮਹਿਲਾਵਾਂ ਨੂੰ ਸੁੱਖ ਸਮਰਿਧੀ ਦਿੰਦੇ ਹਨ।

ਇਸ ਦੌਰਾਨ ਟਰੱਸਟ ਦੇ ਮੈਂਬਰ ਪੰਡਿਤ ਰਜੀਵ ਸ਼ਰਮਾ ਨੇ ਦੱਸਿਆ ਕਿ ਭਗਤਾਂ ਨੇ ਜਿਥੇ ਪੂਜਾ ਅਰਚਨਾ ਕੀਤੀ ਹੈ। ਉਥੇ ਹੀ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੰਦਿਰ ਸਬੰਧੀ ਮਾਨਤਾ ਹੈ ਕਿ ਸੱਚੇ ਮਨ ਦੇ ਨਾਲ ਜੋ ਭਗਤ ਮਹਾਂਕਾਲੀ ਤੋਂ ਕਾਮਨਾ ਮੰਗਦਾ ਹੈ, ਉਸ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।

ਇਸ ਮੰਦਿਰ ਵਿੱਚ ਸਾਲ ਦੇ ਇੱਕ ਦਿਨ ਹੀ ਮਹਿਲਾਵਾਂ ਟੇਕਦੀਆਂ ਨੇ ਮੱਥਾ

ਇਹ ਵੀ ਪੜ੍ਹੋ:ਆਜ਼ਾਦੀ ਦੇ 75 ਸਾਲ: 1857 'ਚ ਢਾਈ ਮਹੀਨਿਆਂ ਲਈ ਹਿਸਾਰ ਅੰਗਰੇਜਾਂ ਤੋਂ ਹੋਇਆ ਸੀ ਅਜ਼ਾਦ

ਉਨ੍ਹਾਂ ਨਾਲ ਹੀ ਦੱਸਿਆ ਕਿ ਮੰਦਿਰ ਵਿੱਚ ਮਹਿਲਾਵਾਂ ਨੂੰ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਦਰਸ਼ਨ ਕਰਨ ਦੀ ਇਜਾਜ਼ਤ ਹੈ। ਇਸ ਦੇ ਪਿੱਛੇ ਦੀ ਕਥਾ ਹੈ ਕਿ ਮੌਨੀ ਬਾਬਾ ਜੀ ਇੱਥੇ ਸਾਧਨਾ ਲਗਾਉਂਦੇ ਸੀ ਤਾਂ ਇਥੇ ਮਹਿਲਾਵਾਂ ਅਤੇ ਬੱਚਿਆਂ ਦੇ ਪ੍ਰਵੇਸ਼ ਅਤੇ ਉਨ੍ਹਾਂ ਦੀ ਆਪਸੀ ਗੱਲਬਾਤ ਨਾਲ ਬਾਬਾ ਜੀ ਦੀ ਸਾਧਨਾਂ ਵਿੱਚ ਵਿਘਨ ਪਿਆ ਕਰਦਾ ਸੀ। ਜਿਸ ਦੇ ਚੱਲਦੇ ਮੌਨੀ ਬਾਬਾ ਨੇ ਮਹਿਲਾਵਾਂ ਅਤੇ ਬੱਚਿਆਂ ਦੇ ਪ੍ਰਵੇਸ਼ 'ਤੇ ਰੋਕ ਲਗਾ ਦਿੱਤੀ। ਇਸ ਤੋਂ ਬਾਅਦ ਔਰਤਾਂ ਨੂੰ ਮਾਤਰ ਵਿਜੇ ਦਸਮੀ ਵਾਲੇ ਦਿਨ ਹੀ ਇੱਥੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ, ਉਦੋਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਹੈ।

ਇਹ ਵੀ ਪੜ੍ਹੋ:ਕਸ਼ਮੀਰ ਵਿੱਚ ਦੋ ਵੱਖ -ਵੱਖ ਘਟਨਾਵਾਂ ਵਿੱਚ ਦੋ ਨਾਗਰਿਕਾਂ ਦਾ ਗੋਲੀ ਮਾਰ ਕੇ ਕਤਲ

ABOUT THE AUTHOR

...view details