ਜਲੰਧਰ:ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਖੇ ਅੱਜ ਵੀਰਵਾਰ ਨੂੰ ਭਾਰਤ ਤੇ ਨੀਦਰਲੈਂਡ ਵਿਚਾਕਰ cricket match between India and Netherlands ਮੈਚ ਖੇਡਿਆ ਜਾਣਾ ਹੈ। ਇਸ ਮੈਚ ਦੀ ਖਾਸੀਅਤ ਇਹ ਹੈ ਕਿ ਇਸ ਮੈਚ ਵਿੱਚ ਦੋਨਾਂ ਟੀਮਾਂ ਦੇ ਖੇਡਣ ਵਾਲੇ ਬਾਈ ਖਿਲਾੜੀਆਂ ਵਿੱਚੋਂ ਬਾਹਰੋਂ ਖਿਲਾੜੀ ਭਾਰਤੀਆਂ ਨੇ ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਤਾਂ ਜ਼ਰੂਰ ਹੋਵੇਗੀ, ਪਰ ਜਾਣਦੇ ਹਾਂ ਕਿ ਆਖਿਰ ਏਦਾਂ ਕਿਉਂ ਹੋ ਰਿਹਾ ਹੈ। India Netherlands 12 out of 22 players are Indian
ਦਰਅਸਲ ਇਸ ਮੈਚ ਵਿੱਚ ਇਕ ਪਾਸੇ ਜਿਥੇ ਭਾਰਤ ਦੀ ਟੀਮ ਵਿੱਚ 11 ਖਿਡਾਰੀ ਮੈਦਾਨ ਵਿੱਚ ਉਤਰਨਗੇ। ਉਧਰ ਦੂਸਰੇ ਪਾਸੇ ਨੀਦਰਲੈਂਡ ਦੇ 11 ਖਿਡਾਰੀਆਂ ਵਿੱਚੋਂ ਇੱਕ ਖਿਡਾਰੀ ਪੰਜਾਬ ਦੇ ਜਲੰਧਰ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਵਿਕਰਮਜੀਤ ਸਿੰਘ ਨਾਮ ਦਾ ਇਹ ਖਿਲਾੜੀ ਜੋ ਜੰਮਿਆ ਪਲਿਆ ਜਲੰਧਰ ਦੇ ਪਿੰਡ ਚੀਮਾ ਖੁਰਦ ਦਾ ਹੈ, ਪਰ ਕ੍ਰਿਕਟ ਵਿੱਚ ਉਹ ਅੱਜ ਨੀਦਰਲੈਂਡ ਦੀ ਟੀਮ ਵੱਲੋਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਦੇ ਵਿਰੁੱਧ ਮੈਚ ਖੇਡ ਰਿਹਾ ਹੈ।
ਨੀਦਰਲੈਂਡ ਦੇ ਕ੍ਰਿਕਟ ਮੈਚ 'ਚ 22 ਖਿਡਾਰੀਆਂ 'ਚੋਂ 12 ਭਾਰਤੀ
ਦੱਸ ਦਈਏ ਕਿ ਬਿਕਰਮਜੀਤ ਸਿੰਘ ਦਾ ਜਨਮ 2013 ਵਿੱਚ ਜਲੰਧਰ ਵਿਖੇ ਹੋਇਆ ਸੀ, ਆਪਣੀ ਪੜ੍ਹਾਈ ਉਸ ਨੇ ਪਿੰਡ ਦੇ ਹੀ ਸਕੂਲ ਤੋਂ ਕੀਤੀ ਅਤੇ ਇਸ ਲਈ ਚੰਡੀਗੜ੍ਹ ਵਿਖੇ ਕ੍ਰਿਕਟ ਦੀ ਕੋਚਿੰਗ ਲਈ ਇਸ ਤੋਂ ਬਾਅਦ 2008 ਵਿੱਚ ਵਿਕਰਮਜੀਤ ਸਿੰਘ ਆਪਣੇ ਮਾਤਾ ਪਿਤਾ ਕੋਲ ਨੀਦਰਲੈਂਡ ਚਲਾ ਗਿਆ ਅਤੇ ਉਥੇ ਕ੍ਰਿਕਟ ਖੇਡਣ ਦੇ ਨਾਲ ਨਾਲ ਬੱਚਿਆਂ ਨੂੰ ਕ੍ਰਿਕਟ ਦੀ ਟ੍ਰੇਨਿੰਗ ਵੀ ਦੇਣੀ ਸ਼ੁਰੂ ਕੀਤੀ। ਅੱਜ ਬਿਕਰਮਜੀਤ ਸਿੰਘ ਨੀਦਰਲੈਂਡ ਦੀ ਟੀਮ ਵਿੱਚ ਖੱਬੇ ਹੱਥ ਦਾ ਓਪਨਿੰਗ ਬੈਟਸਮੈਨ ਹੈ। ਬਿਕਰਮਜੀਤ ਸਿੰਘ ਅੱਜ ਵੀਰਵਾਰ ਨੂੰ ਭਾਰਤ ਖ਼ਿਲਾਫ਼ ਆਪਣੇ ਮੈਚ ਵਿਚ ਨੀਦਰਲੈਂਡ ਵੱਲੋਂ ਖੇਡ ਰਿਹਾ ਹੈ। ਜਿਸ ਤੋਂ ਉਸ ਦੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਬੇਹੱਦ ਖੁਸ਼ ਹਨ।
ਇਸ ਦੌਰਾਨ ਹੀ ਡਾ ਵਿਕਰਮਜੀਤ ਸਿੰਘ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬਿਕਰਮਜੀਤ ਸਿੰਘ ਨੇ ਪਿੰਡ ਦਾ ਮਾਣ ਵਧਾਇਆ ਹੈ ਅਤੇ ਉਨ੍ਹਾਂ ਨੂੰ ਉਸ ਤੇ ਪੂਰਾ ਮਾਣ ਹੈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਮਾਤਾ ਪਿਤਾ ਸਮੇਤ ਉਸ ਦੇ ਚਾਚੇ ਤਾਏ ਸਭ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਕਦੀ-ਕਦੀ ਆਪਣੇ ਪਿੰਡ ਵੀ ਆਉਂਦੇ ਜਾਂਦੇ ਰਹਿੰਦੇ ਹਨ, ਬਿਕਰਮਜੀਤ ਸਿੰਘ ਦੇ ਚਚੇਰੇ ਭਰਾ ਅਤੇ ਦਾਦੇ ਦੇ ਮੁਤਾਬਕ ਉਨ੍ਹਾਂ ਨੂੰ ਪੂਰਾ ਮਾਣ ਹੈ ਕਿ ਬਿਕਰਮਜੀਤ ਸਿੰਘ ਇਨ੍ਹਾਂ ਮੁਕਾਬਲਿਆਂ ਵਿੱਚ ਲੋਕ ਹਿੱਸਾ ਲੈ ਰਿਹਾ ਹੈ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਣ ਕਰ ਰਿਹਾ ਹੈ।
ਇਹ ਵੀ ਪੜੋ:-STF ਨੇ ਜੇਲ੍ਹ ਦੇ ਮੈਡੀਕਲ ਅਧਿਕਾਰੀ ਨੂੰ ਹੈਰੋਇਨ ਸਣੇ ਕੀਤਾ ਗ੍ਰਿਫਤਾਰ