ਪੰਜਾਬ

punjab

ETV Bharat / state

Sidhu Moosewala news: ਸਿੱਧੂ ਮੂਸੇਵਾਲਾ ਦੇ ਫੈਨ ਨੇ ਨਹਿਰ 'ਚ ਸੁੱਟੀ ਆਪਣੀ ਥਾਰ, ਕਿਹਾ- ਇਨਸਾਫ਼ ਨਾ ਮਿਲਣ ਤੋਂ ਹਾਂ ਖ਼ਫ਼ਾ, ਇਸ ਲਈ ਰੋਸ ਕੀਤਾ ਪ੍ਰਗਟ - ਮਸ਼ੀਨਾਂ ਦੀ ਮਦਦ ਨਾਲ ਥਾਰ ਨੂੰ ਨਹਿਰ ਵਿੱਚੋਂ ਬਾਹਰ ਕਢਵਾਇਆ

ਜਲੰਧਰ ਵਿੱਚ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਦੇ ਰੋਸ ਵਿੱਚ ਆਪਣੀ ਥਾਰ ਨੂੰ ਨਹਿਰ ਵਿੱਚ ਸੁੱਟ ਦਿੱਤਾ। ਮੂਸੇਵਾਲਾ ਦੇ ਪ੍ਰਸ਼ੰਸਕ ਦੀ ਇਸ ਖਤਰਨਾਕ ਹਰਕਤ ਤੋਂ ਸਾਰੇ ਲੋਕ ਹੈਰਾਨ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਮਸ਼ੀਨਾਂ ਦੀ ਮਦਦ ਨਾਲ ਨਹਿਰ ਵਿੱਚੋਂ ਥਾਰ ਨੂੰ ਕਢਵਾਇਆ। (Fans of Sidhu Moosewala in Jalandhar)

In Jalandhar, Sidhu Moosewala's fan threw the Thar Jeep into the canal to express his anger.
Sidhu Moosewala news: ਸਿੱਧੂ ਮੂਸੇਵਾਲਾ ਦੇ ਫੈਨ ਨੇ ਨਹਿਰ 'ਚ ਸੁੱਟੀ ਆਪਣੀ ਥਾਰ, ਕਿਹਾ- ਇਨਸਾਫ਼ ਨਾ ਮਿਲਣ ਤੋਂ ਹਾਂ ਖ਼ਫ਼ਾ, ਇਸ ਲਈ ਰੋਸ ਕੀਤਾ ਪ੍ਰਗਟ

By ETV Bharat Punjabi Team

Published : Sep 4, 2023, 3:52 PM IST

Updated : Sep 4, 2023, 7:46 PM IST

ਨਹਿਰ 'ਚ ਥਾਰ ਸੁੱਟਣ ਵਾਲੇ ਫੈਨ ਨੇ ਦੱਸੀ ਕਹਾਣੀ

ਜਲੰਧਰ: ਮਾਨਸਾ ਦੇ ਪਿੰਡ ਮੂਸੇ ਤੋਂ ਉੱਠ ਕੇ ਦੁਨੀਆਂ ਭਰ ਵਿੱਚ ਪ੍ਰਸਿੱਧੀ ਖੱਟਣ ਵਾਲੇ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ (singer Sidhu Moosewalas murder) ਭਾਵੇਂ ਕਰੀਬ ਡੇਢ ਸਾਲ ਦਾ ਸਮਾਂ ਬੀਤ ਚੁੱਕਾ ਹੈ ਪੁਰ ਉਸ ਦੇ ਪ੍ਰਸ਼ੰਸਕਾਂ ਦੀ ਲਿਸਟ ਇੰਨੀ ਲੰਬੀ ਹੈ ਕਿ ਕਿਸੇ ਨਾ ਕਿਸੇ ਕਾਰਣ ਮੂਸੇਵਾਲਾ ਦਾ ਨਾਮ ਸੁਰਖੀਆਂ ਵਿੱਚ ਆ ਹੀ ਜਾਂਦਾ ਹੈ। ਦੱਸ ਦਈਏ ਹੁਣ ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਵਿੱਚ ਸਿੱਧੂ ਮੂਸੇਵਾਲਾ ਦੇ ਫੈਨ ਨੇ ਅਜਿਹੀ ਹਰਕਤ ਇਨਸਾਫ਼ ਨਾ ਮਿਲਣ ਦਾ ਰੋਸ ਪ੍ਰਗਟਾਉਣ ਲਈ ਕੀਤੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।


ਨਹਿਰ ਵਿੱਚ ਸੁੱਟੀ ਥਾਰ: ਬਸਤੀ ਬਾਵਾ ਖੇਲ ਇਲਾਕੇ ਵਿੱਚ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੇ ਥਾਰ ਨੂੰ ਨਹਿਰ ਵਿੱਚ ਸੁੱਟ। ਇਸ ਤੋਂ ਬਾਅਦ ਨਹਿਰ ਵਿੱਚ ਥਾਰ ਡੁੱਬਦੀ ਵੇਖ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੇ ਮਸ਼ੀਨਾਂ ਦੀ ਮਦਦ ਨਾਲ ਥਾਰ ਨੂੰ ਨਹਿਰ ਵਿੱਚੋਂ ਬਾਹਰ ਕਢਵਾਇਆ। ਪੁਲਿਸ ਦੀ ਕਾਰਵਾਈ ਦੀਆਂ ਤਸਵੀਰਾਂ ਵੀ ਜਨਤਕ ਹੋਈਆਂ ਹਨ। (Thar pulled out of the canal with help of machines )

ਇਨਸਾਫ਼ ਨਾ ਮਿਲਣ ਤੋਂ ਖ਼ਫ਼ਾ ਸ਼ਖ਼ਸ ਨੇ ਦੱਸੀ ਕਹਾਣੀ: ਥਾਰ ਨੂੰ ਨਹਿਰ ਵਿੱਚ ਸੁੱਟਣ ਵਾਲੇ ਸ਼ਖ਼ਸ ਨੂੰ ਜਦੋਂ ਇਸ ਹਰਕਤ ਦਾ ਕਾਰਣ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮਾਪਿਆਂ ਦਾ ਹੋਣਹਾਰ ਪੁੱਤਰ ਸੀ ਪਰ ਉਸ ਨੂੰ ਬੇਰਹਿਮੀ ਨਾਲ ਕਤਲ ਕਰਵਾਉਣ ਵਾਲੇ ਹੁਣ ਤੱਕ ਬਾਹਰ ਘੁੰਮ ਰਹੇ ਨੇ। ਸ਼ਖ਼ਸ ਨੇ ਕਿਹਾ ਕਿ ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ਕਾਰਣ ਉਹ ਕਾਫੀ ਪਰੇਸ਼ਾਨ ਸੀ। ਇਸ ਪਰੇਸ਼ਾਨੀ ਤੋਂ ਖ਼ਫ਼ਾ ਹੋ ਕੇ ਉਸ ਨੇ ਥਾਰ ਨੂੰ ਨਹਿਰ ਵਿੱਚ ਸੁੱਟ ਦਿੱਤਾ। ਮੂਸੇਵਾਲਾ ਦੇ ਫੈਨ ਨੇ ਇਹ ਵੀ ਕਿਹਾ ਕਿ ਜਿਸ ਗੱਡੀ ਵਿੱਚ ਬੇਰਹਿਮੀ ਅਤੇ ਧੋਖੇ ਨਾਲ ਘੇਰ ਕੇ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਉਹ ਗੱਡੀ ਵੀ ਥਾਰ ਹੀ ਸੀ। ਇਸ ਲਈ ਉਸ ਨੂੰ ਕੋਈ ਪਰਵਾਹ ਨਹੀਂ ਜੇਕਰ ਉਸ ਦੀ ਗੱਡੀ ਦਾ ਨੁਕਸਾਨ ਵੀ ਹੋ ਜਾਵੇ ਕਿਉਂਕਿ ਗੱਡੀਆਂ ਵਾਪਿਸ ਆ ਗਈਆਂ ਹਨ ਪਰ ਗੱਡੀ ਵਿੱਚ ਸਵਾਰ ਉਸ ਦਾ ਚਹੇਤਾ ਗਾਇਕ ਮੂਸੇਵਾਲਾ ਕਦੇ ਵਾਪਿਸ ਨਹੀਂ ਪਰਤੇਗਾ। ਦੱਸ ਦਈਏ ਸਿੱਧੂ ਮੂਸੇਵਾਲਾ ਨੂੰ ਬੀਤੇ ਸਾਲ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।








Last Updated : Sep 4, 2023, 7:46 PM IST

ABOUT THE AUTHOR

...view details