ਪੰਜਾਬ

punjab

ETV Bharat / state

ਜਲੰਧਰ: ਪਟਵਾਰੀਆਂ ਦੇ ਕਰਿੰਦੇ ਸ਼ਰੇਆਮ ਖੰਗਾਲਦੇ ਨੇ ਸਰਕਾਰੀ ਰਿਕਾਰਡ - ਜਲੰਧਰ

ਜਲੰਧਰ ਦੇ ਪਟਵਾਰੀਆਂ ਦੇ ਕਮਰੇ 'ਚ ਬੈਠੇ ਕਰਿੰਦੇ ਗੈਰ-ਕਾਨੂੰਨੀ ਢੰਗ ਨਾਲ ਸਰਕਾਰੀ ਰਿਕਾਰਡ ਨਾਲ ਛੇੜ-ਛਾੜ ਕਰਦੇ ਹਨ। ਬੁੱਧਵਾਰ ਨੂੰ ਜਲੰਧਰ ਵਿੱਚ ਪਟਵਾਰੀਆਂ ਦੇ ਕਮਰੇ ਵਿੱਚ ਜਦੋਂ ਈਟੀਵੀ ਭਾਰਤ ਦੀ ਟੀਮ ਪਹੁੰਚੀ ਤਾਂ ਇਨ੍ਹਾਂ ਪਟਵਾਰੀਆਂ ਦੇ ਕਮਰਿਆਂ ਵਿੱਚ ਨਾਜਾਇਜ਼ ਤੌਰ 'ਤੇ ਕੰਮ ਕਰ ਰਹੇ ਇਹ ਕਰਿੰਦੇ ਕੈਮਰੇ ਤੋਂ ਭੱਜਦੇ ਹੋਏ ਨਜ਼ਰ ਆਏ।

ਜਲੰਧਰ:ਪਟਵਾਰੀਆਂ ਦਾ ਕੰਮ ਕਰਦੇ ਕਰਿੰਦੇ ਸ਼ਰੇਆਮ ਖੰਗਾਲਦੇ ਨੇ ਸਰਕਾਰੀ ਰਿਕਾਰਡ
ਜਲੰਧਰ ਤਹਿਸੀਲ

By

Published : Jul 1, 2020, 6:23 PM IST

ਜਲੰਧਰ: ਹਰ ਸੂਬੇ ਵਿੱਚ ਜ਼ਮੀਨਾਂ ਦਾ ਰਿਕਾਰਡ ਰੱਖਣ ਦੀ ਜ਼ਿੰਮੇਵਾਰੀ ਪਟਵਾਰੀਆਂ ਦੇ ਹੱਥ ਹੁੰਦੀ ਹੈ ਪਰ ਜਲੰਧਰ ਦੇ ਕਈ ਪਟਵਾਰੀਆਂ ਨੇ ਆਪਣੀ ਜ਼ਿੰਮੇਵਾਰੀ ਆਪਣੇ ਥੱਲੇ ਖੁਦ ਰੱਖੇ ਹੋਏ ਆਪਣੇ ਕਰਿੰਦਿਆਂ ਨੂੰ ਦਿੱਤੀ ਹੋਈ ਹੈ, ਇਹ ਨੌਜਵਾਨ ਨਾ ਤਾਂ ਸਰਕਾਰ ਵੱਲੋਂ ਭਰਤੀ ਕੀਤੇ ਗਏ ਹਨ ਅਤੇ ਨਾ ਹੀ ਇਨ੍ਹਾਂ ਦਾ ਇਸ ਰਿਕਾਰਡ ਨਾਲ ਕੋਈ ਲੈਣਾ ਦੇਣਾ ਹੈ।

ਜਲੰਧਰ:ਪਟਵਾਰੀਆਂ ਦਾ ਕੰਮ ਕਰਦੇ ਕਰਿੰਦੇ ਸ਼ਰੇਆਮ ਖੰਗਾਲਦੇ ਨੇ ਸਰਕਾਰੀ ਰਿਕਾਰਡ

ਬੁੱਧਵਾਰ ਨੂੰ ਜਲੰਧਰ ਵਿੱਚ ਪਟਵਾਰੀਆਂ ਦੇ ਕਮਰੇ ਵਿੱਚ ਜਦੋਂ ਈਟੀਵੀ ਭਾਰਤ ਦੀ ਟੀਮ ਪਹੁੰਚੀ ਤਾਂ ਇਨ੍ਹਾਂ ਪਟਵਾਰੀਆਂ ਦੇ ਕਮਰਿਆਂ ਵਿੱਚ ਨਾਜਾਇਜ਼ ਤੌਰ 'ਤੇ ਕੰਮ ਕਰ ਰਹੇ ਇਹ ਕਰਿੰਦੇ ਕੈਮਰੇ ਤੋਂ ਭੱਜਦੇ ਹੋਏ ਨਜ਼ਰ ਆਏ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜ਼ਮੀਨੀ ਰਿਕਾਰਡ ਨੂੰ ਸੰਭਾਲਣ ਅਤੇ ਉਸ 'ਤੇ ਕਾਗਜ਼ੀ ਕਾਰਵਾਈ ਕਰਨ ਦਾ ਜ਼ਿੰਮਾ ਸਰਕਾਰ ਵੱਲੋਂ ਭਰਤੀ ਕੀਤੇ ਗਏ ਪਟਵਾਰੀਆਂ ਦੇ ਉੱਪਰ ਹੈ ਲੇਕਿਨ ਬਹੁਤ ਸਾਰੇ ਪਟਵਾਰੀ ਆਪ ਆਪਣੇ ਨਿੱਜੀ ਕੰਮ ਵਿੱਚ ਮਸਤ ਰਹਿੰਦੇ ਹਨ ਅਤੇ ਉਨ੍ਹਾਂ ਨੇ ਇਹ ਸਾਰਾ ਕੰਮ ਖੁਦ ਆਪਣੇ ਤੌਰ 'ਤੇ ਕੰਮ 'ਤੇ ਰੱਖੇ ਹੋਏ ਨੌਜਵਾਨਾਂ ਨੂੰ ਦਿੱਤਾ ਹੋਇਆ ਹੈ ਜੋ ਕਿ ਬਿਲਕੁੱਲ ਗੈਰ ਕਾਨੂੰਨੀ ਹੈ।

ਕੁਝ ਅਜਿਹੇ ਹਾਲਾਤ ਬੁੱਧਵਾਰ ਨੂੰ ਜਲੰਧਰ ਦੇ ਇੱਕ ਪਟਵਾਰੀ ਵਿਪਿਨ ਕੁਮਾਰ ਦੇ ਕੈਬਿਨ ਦੇ ਵਿੱਚ ਦੇਖਣ ਨੂੰ ਮਿਲੇ, ਜਿੱਥੇ ਪਟਵਾਰੀ ਵਿਪਨ ਕੁਮਾਰ ਖੁਦ ਤਾਂ ਮੌਜੂਦ ਨਹੀਂ ਸੀ ਪਰ ਉਸ ਦੇ ਕਰਿੰਦੇ ਪੂਰੀ ਤਰ੍ਹਾਂ ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਦੇ ਹੋਏ ਅਤੇ ਉਨ੍ਹਾਂ ਵਿੱਚ ਲੇਖ ਲਿਖਾਈ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਇਹ ਉਹ ਸਰਕਾਰੀ ਰਿਕਾਰਡ ਹੈ ਜੋ ਪਟਵਾਰੀਆਂ ਕੋਲ ਸੁਰੱਖਿਅਤ ਰੱਖਿਆ ਹੁੰਦਾ ਹੈ ਅਤੇ ਇਸ ਉੱਪਰ ਕੰਮ ਕਰਨ ਦੀ ਡਿਊਟੀ ਵੀ ਸਿਰਫ਼ ਪਟਵਾਰੀ ਦੀ ਹੀ ਹੁੰਦੀ ਹੈ। ਪਟਵਾਰੀ ਵਿਪਿਨ ਕੁਮਾਰ ਦੇ ਇਨ੍ਹਾਂ ਕਰਿੰਦਿਆਂ ਦਾ ਧਿਆਨ ਜਿਵੇਂ ਹੀ ਕੈਮਰਿਆਂ 'ਤੇ ਪਿਆ ਤਾਂ ਉਹ ਉਸ ਸਮੇਂ ਉੱਥੋਂ ਸਾਰਾ ਕੁਝ ਛੱਡ ਕੇ ਭੱਜ ਗਏ।

ਇਹ ਵੀ ਪੜੋ: ਸ੍ਰੀਨਗਰ: CRPF ਦੇ ਜਵਾਨ ਨੇ ਖ਼ੁਦ ਜਾਨ ਦੇ ਕੇ ਬਚਾਈ ਬੱਚੇ ਦੀ ਜਾਨ

ਉਧਰ ਦੂਸਰੇ ਪਾਸੇ ਜਦ ਇਸ ਬਾਰੇ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਦਾ ਕੁਝ ਵੀ ਸਾਹਮਣੇ ਆਉਂਦਾ ਹੈ ਤਾਂ ਉਹ ਉਸ 'ਤੇ ਬਣਦੀ ਕਾਰਵਾਈ ਕਰਨਗੇ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details