ਜਲੰਧਰ: ਜਲੰਧਰ ਦੇ ਕੈਂਟ ਥਾਣੇ ਦੇ ਅਧੀਨ ਪੈਂਦੇ ਇਲਾਕੇ ਵਿੱਚ ਅੱਜ ਇਕ ਆਟੋ ਚਾਲਕ ਵੱਲੋਂ ਉਸ ਵੇਲੇ ਇਕ 70 ਸਾਲਾ ਬਜ਼ੁਰਗ ਮਹਿਲਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵੇਲੇ ਉਹ ਇਸਦੇ ਆਟੋ ਵਿੱਚ ਇਕੱਲੀ ਸੀ। ਆਟੋ ਚਾਲਕ ਨੇ ਜਦੋਂ ਦੇਖਿਆ ਇਸ ਮੌਕੇ ਮਹਿਲਾ ਇਕੱਲੀ ਹੈ ਉਹ ਬਹਾਨੇ ਨਾਲ ਉਸ ਨੂੰ ਸੜਕ ਕਿਨਾਰੇ ਝਾੜੀਆਂ ਵਿਚ ਲੈ ਗਿਆ, ਜਿੱਥੇ ਉਸ ਵੱਲੋਂ ਮਹਿਲਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮਹਿਲਾ ਦੀ ਆਵਾਜ਼ ਸੁਣ ਉਥੇ ਲੋਕ ਇਕੱਠੇ ਹੋ ਗਏ। 70 year old woman forced by auto driver.
ਇਸੇ ਦੌਰਾਨ ਲੋਕਾਂ ਨੇ ਦੱਸਿਆ ਕਿ ਇਹ ਆਟੋ ਚਾਲਕ ਨਸ਼ੇੜੀ ਹੈ ਅਤੇ ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰ ਕਰ ਚੁੱਕਿਆ ਹੈ। ਲੋਕਾਂ ਵੱਲੋਂ ਆਟੋ ਚਾਲਕ ਨੂੰ ਫੜ ਕੇ ਉਸ ਦਾ ਕੁਟਾਪਾ ਵੀ ਚਾੜ੍ਹਿਆ ਗਿਆ ਅਤੇ ਇਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।