ਜਲੰਧਰ :ਸ਼ਹਿਰ ਵਿੱਚ ਦਿਨ-ਬ-ਦਿਨ ਗੁੰਡਾਗਰਦੀ ਵੱਧ ਦੀ ਜਾ ਰਹੀ ਹੈ। ਪਿਛਲੇ ਦਿਨੀਂ ਇਕ ਰੈਸਟੋਰੈਂਟ ਵਿੱਚ ਬਦਮਾਸ਼ਾਂ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਰੈਸਟੋਰੈਂਟ ਦੀ ਭੰਨਤੋੜ ਕੀਤੀਆਂ ਤੇ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਸੀ ਜਿਸ ਵਿਚ ਅਜੇ ਤੱਕ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਉੱਥੇ ਹੀ ਗੁੰਡਾਗਰਦੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੇ ਹੀ ਚੌਗਿੱਟੀ ਚੌਕ ਨੇੜੇ ,ਜਿੱਥੇ ਦਿਲ ਦਹਿਲਾ ਦੇਣ ਵਾਲੀ ਘਟਨਾਂ ਨੂੰ ਅੰਜਾਮ ਦਿੱਤਾ ਗਿਆ ਹੈ। ਦਰਅਸਲ ਬੀਤੀ ਦੇਰ ਰਾਤ ਬਰਗਰ ਦੀ ਰੇਹੜੀ 'ਤੇ ਕੰਮ ਕਰਨ ਵਾਲੇ ਇਕ ਨਾਬਾਲਿਕ ਉੱਤੇ ਕੁੱਝ ਸ਼ਰਾਬੀਆਂ ਨੇ ਉਬਲਦਾ ਹੋਇਆ ਗਰਮ ਤੇਲ ਸੁੱਟ ਦਿੱਤਾ। ਇਸ ਘਟਨਾ ਵਿੱਚ ਨੌਜਵਾਨ ਦੇ ਪੇਟ ਤੋਂ ਲੈ ਕੇ ਲੱਤਾਂ ਤੱਕ ਬੁਰੀ ਤਰ੍ਹਾਂ ਝੁਲਸ ਗਈਆਂ। ਪੀੜਤ ਨੌਜਵਾਨ ਤੜਫਦਾ ਰਿਹਾ ਅਤੇ ਮੁਲਜ਼ਮ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
Jalandhar News : ਬਰਗਰ ਨਾ ਦੇਣ 'ਤੇ ਨਸ਼ੇੜੀਆਂ ਨੇ ਨਾਬਾਲਗ 'ਤੇ ਪਾਇਆ ਗਰਮ ਤੇਲ,ਬੁਰੀ ਤਰ੍ਹਾਂ ਝੁਲਸਿਆ ਪੀੜਤ
ਜਲੰਧਰ ਦੇ ਚੌਗਿੱਟੀ ਚੌਕ ਨੇੜੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਰਗਰ ਨਾ ਦੇਣ 'ਤੇ ਸ਼ਰਾਬੀ ਨੌਜਵਾਨਾਂ ਨੇ ਨਾਬਾਲਗ 'ਤੇ ਉਬਲਦਾ ਗਰਮ ਤੇਲ ਸੁੱਟ ਦਿੱਤਾ। ਇਸ ਘਟਨਾ ਵਿੱਚ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ:ਉਥੇ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਗਰਮ ਤੇਲ ਸਰੀਰ 'ਤੇ ਡਿੱਗਣ ਕਾਰਨ ਨਾਬਾਲਗ ਦੁਖੀ ਹੋ ਕੇ ਇਧਰ-ਉਧਰ ਭੱਜ ਰਿਹਾ ਸੀ। ਪਰ ਲੋਕ ਉਥੇ ਖੜੇ ਹੋ ਕੇ ਤਮਾਸ਼ਾ ਦੇਖਦੇ ਰਹੇ। ਕਿਸੇ ਨੇ ਨਾਬਾਲਗ ਪੀੜਤ ਨੂੰ ਹਸਪਤਾਲ ਲਿਜਾਣ ਦੀ ਹਿੰਮਤ ਨਹੀਂ ਕੀਤੀ। ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਅਤੇ ਉਸ ਦਾ ਇਲਾਜ ਕਰਵਾਇਆ।ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾਂ ਹੈ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਪੀੜਤ ਨਾਬਾਲਗ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੀੜਤ ਨੇ ਦੱਸਿਆ ਹੈ ਕਿ ਉਬਲਦਾ ਤੇਲ ਸੁੱਟਣ ਵਾਲੇ ਨੌਜਵਾਨ ਨਸ਼ੇ ‘ਚ ਸਨ।
- ਜਾਣੋ ਡਿਬੜੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਕਿਹੜੇ ਸਾਥੀਆਂ ਨਾਲ ਅੰਮ੍ਰਿਤਪਾਲ ? ਕਿਨ੍ਹਾਂ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਪੰਜਾਬ ਦਾ "ਵਾਰਿਸ"
- Bir Davinder Singh Passed Away: ਨਹੀਂ ਰਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਪੀਜੀਆਈ ਵਿੱਚ ਲਏ ਆਖਰੀ ਸਾਹ
- ਅੰਮ੍ਰਿਤਪਾਲ ਸਿੰਘ ਦੀ ਹੜ੍ਹਤਾਲ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਵੱਡਾ ਬਿਆਨ, ਕਿਹਾ- ਸਿੰਘਾਂ ਦੇ ਧਰਮ 'ਤੇ ਕੀਤਾ ਜਾ ਰਿਹਾ ਹਮਲਾ
ਲੋਕ ਉਥੇ ਖੜੇ ਹੋ ਕੇ ਤਮਾਸ਼ਾ ਦੇਖਦੇ ਰਹੇ:ਥਾਣਾ ਸਦਰ ਦੇ ਇੰਚਾਰਜ ਰਾਜੇਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਚੌਗਿੱਟੀ ਚੌਕ ਨੇੜੇ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਦੋਂ ਮੌਕੇ ‘ਤੇ ਜਾ ਕੇ ਦੇਖਿਆ ਤਾਂ ਇਕ ਨਾਬਾਲਗ ਨੌਜਵਾਨ ਜਿਸ ਦੇ ਸਰੀਰ ‘ਤੇ ਗਰਮ ਤੇਲ ਪਾਇਆ ਹੋਇਆ ਸੀ, ਤੜਫ ਰਿਹਾ ਸੀ। ਉਨ੍ਹਾਂ ਕਿਹਾ ਕਿ ਨਾਬਾਲਗ ‘ਤੇ ਖੌਲ਼ਦਾ ਤੇਲ ਪਾਉਣ ਵਾਲੇ ਨੌਜਵਾਨਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਅਜਿਹੇ ਨਿਤ ਦਿਨ ਮਾਮਲੇ ਸਾਹਮਣੇ ਆ ਰਹੇ ਹਨ। ਪਰ ਪੁਲਿਸ ਦੀ ਕਾਰਵਾਈ ਕਹਿ ਲਿਆ ਜਾਵੇ ਜਾਂ ਫਿਰ ਬਦਮਾਸ਼ਾਂ ਦੇ ਬੁਲੰਦ ਹੌਂਸਲੇ ਇਹ ਕੀਤੇ ਨਾ ਕੀਤੇ ਸਮਾਜ ਲਈ ਹਾਨੀਕਾਰਕ ਸਿੱਧ ਹੋ ਰਹੇ ਹਨ। ਉਥੇ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਮਾਮਲੇ ਸਾਹਮਣੇ ਆਏ ਹਨ ਇਹਨਾਂ ਵਿੱਚ ਪੁਲਿਸ ਨੇ ਤਾਂ ਬਾਅਦ ਵਿੱਚ ਪਹੁੰਚ ਕੇ ਕਾਰਬਾਈ ਕਰਨੀ ਹੁੰਦੀ ਹੈ ਪਰ ਸਥਾਨਕ ਮੌਕੇ ਉੱਤੇ ਖੜੇ ਲੋਕ ਅੱਗੇ ਹੋ ਕੇ ਅਪਰਾਧ ਰੋਕਣ ਦੀ ਬਜਾਏ ਤਮਾਸ਼ਾ ਦੇਖਦੇ ਹਨ। ਭਾਵੇਂ ਰੈਸਟੋਰੈਂਟ ਦੀ ਲੜਾਈ ਦੀ ਗੱਲ ਹੋਵੇ ਭਾਵੇਂ ਇਸ ਨਬਾਲਗ ਦੀ ਇਹ ਦਸ਼ਾ, ਦੋਨਾਂ ਵਿਚ ਵੀ ਲੋਕ ਮਹਿਜ਼ ਤਮਾਸ਼ਬੀਨ ਬਣੇ ਰਹੇ।