ਜਲੰਧਰ: ਸ਼ਹਿਰ ਦੇ ਪੁਲਿਸ ਡੀਏਵੀ ਸਕੂਲ ਵਿੱਚ ਜੁੜਵਾਂ ਬੱਚਿਆਂ ਅਤੇ ਟ੍ਰਿਪਲ ਬੱਚਿਆਂ ਦੀ ਵੱਡੀ ਗਿਣਤੀ ਇਕੋ ਸਕੂਲ ਵਿੱਚ ਪੜ੍ਹੇ ਜਾਣ ਦੀਆਂ ਤਸਵੀਰਾਂ ਸਾਹਮਣੇ ਆਈ ਹੈ। ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ, ਜੋ ਅਸਲ ਵਿੱਚ ਹਕੀਕਤ ਹੈ। ਇਹ ਤਸਵੀਰਾਂ ਨੇ ਜਲੰਧਰ ਦੇ ਪੁਲਿਸ ਡੀਏਵੀ ਪਬਲਿਕ ਸਕੂਲ ਦੀਆਂ ਹਨ, ਜਿੱਥੇ ਅਨੇਕਾਂ ਹੀ ਇਹੋ ਜਿਹੇ ਵਿਦਿਆਰਥੀ ਪੜਦੇ ਹਨ, ਜਿਨ੍ਹਾਂ ਦੀਆਂ ਸ਼ਕਲਾਂ ਇਕ ਦੂਜੇ ਨਾਲ ਹੂਬਹੂ ਮਿਲਦੀਆਂ ਹਨ। ਇਸ ਸਕੂਲ ਵਿਚ ਬੱਚਿਆਂ ਦੇ 84 ਐਸੇ ਜੋੜੇ ਹਨ, ਜੋ ਜੁੜਵਾਂ ਭੈਣ-ਭਰਾ ਹਨ। ਇਹੀ ਨਹੀਂ ਇਸ ਸਕੂਲ ਵਿਚ 6 ਐਸੇ ਬੱਚੇ ਵੀ ਹਨ, ਜਿਨ੍ਹਾਂ ਭੈਣ-ਭਰਾਵਾਂ ਦੀ ਆਪਸ ਵਿਚ ਤਿਕੜੀ ਹੈ।
ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿੱਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਸਕੂਲ ਵਿਚ 80 ਤੋਂ ਜ਼ਿਆਦਾ ਬੱਚਿਆਂ ਦੀਆਂ ਸ਼ਕਲਾਂ ਇੱਕ ਦੂਜੇ ਨਾਲ ਮਿਲਦੀਆਂ ਹਨ, ਤਾਂ ਉਹ ਵੀ ਬਹੁਤ ਹੈਰਾਨ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨੂੰ ਹੁਣ ਹੋਰ ਅੱਗੇ ਲੈ ਕੇ ਆਉਣਗੇ ਤੇ ਆਪਣੇ ਸਕੂਲ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾਉਣਗੇ।
ਪ੍ਰਿੰਸੀਪਲ ਰਸ਼ਮੀ ਵਿੱਜ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਕਈ ਵਾਰ ਉਨ੍ਹਾਂ ਦੇ ਅਧਿਆਪਿਕਾਂ (school of twins) ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹ ਜਦੋਂ ਬੱਚਿਆਂ ਨੂੰ ਡਾਂਟਦੇ ਹਨ, ਤਾਂ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਜਿਸ ਨੂੰ ਉਨ੍ਹਾਂ ਨੇ ਡਾਂਟਿਆ ਹੈ, ਉਹ ਬੱਚਾ ਉਹ ਨਹੀਂ ਹੈ, ਬਲਕਿ ਉਸ ਦਾ ਜੁੜਵਾਂ ਭਰਾ ਜਾਂ ਭੈਣ ਹੈ।