ਜਲੰਧਰ:ਅੱਜ-ਕੱਲ੍ਹ ਪੰਜਾਬ ਵਿੱਚ ਨਸ਼ਾ (Drugs in Punjab) ਨੌਜਵਾਨਾਂ ਤੇ ਇੰਨਾ ਕੁ ਹਾਵੀ ਹੋ ਚੁੱਕਾ ਹੈ ਕਿ ਉਹ ਦਿਨ ਦਿਹਾੜੇ ਚੋਰੀਆਂ ਤੋਂ ਵੀ ਨਹੀਂ ਡਰਦੇ। ਮਾਮਲਾ ਜਲੰਧਰ ਸ਼ਹਿਰ ਦੇ ਗਾਂਧੀ ਕੈਂਪ ਮੁਹੱਲੇ (Gandhi Camp Mohalla of Jalandhar City) ਦਾ ਹੈ। ਜਿੱਥੇ ਇੱਕ ਨੌਜਵਾਨ ਵੱਲੋਂ ਮੰਦਰ ‘ਚ ਲੱਗੀਆਂ ਫਲੈਕਸ ਬੋਰਡ (Flex board) ਦੀਆਂ ਪਾਈਪਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਉਹ ਇਸ ਵਿੱਚ ਸਫ਼ਲ ਨਾ ਹੋ ਸਕਿਆ। ਇਸ ਮੌਕੇ ਮੰਦਰ ਦੇ ਪੁਜਾਰੀ ਨੇ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰਕੇ ਉਸ ਦਾ ਕੁਟਾਪਾ ਚਾੜਿਆ।
ਮੁਲਜ਼ਮ ਨੇ ਖੁਦ ਮੰਨਿਆ ਕਿ ਉਹ ਇਸ ਪਾਈਪ ਨੂੰ ਚੋਰੀ ਕਰਨ ਦੇ ਲਈ ਆਇਆ ਸੀ, ਪਰ ਮੌਕੇ ‘ਤੇ ਫੜਿਆ ਗਿਆ। ਮੁਲਜ਼ਮ ਨੇ ਦੱਸਿਆ ਕਿ ਉਹ ਪਿਛਲੇ ਇੱਕ-ਡੇਢ ਸਾਲ ਤੋਂ ਨਸ਼ਾ ਦਾ ਆਦੀ ਹੈ ਅਤੇ ਉਹ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਚਿੱਟਾ ਲੈਂਦਾ ਹੈ। ਅੱਜ ਵੀ ਉਹ ਨਸ਼ੇ ਦੀ ਪੂਰਤੀ ਦੇ ਲਈ ਇਨ੍ਹਾਂ ਪਾਈਪਾਂ ਦੀ ਚੋਰੀ ਕਰਕੇ ਆਪਣੇ ਨਸ਼ੇ (Drug) ਦੀ ਪੂਰਤੀ ਕਰਨਾ ਚਾਹੁੰਦਾ ਸੀ।
ਲੋਕਾਂ ਨੇ ਫੜਿਆ ਨਸ਼ੇੜੀ ਨੌਜਵਾਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ (Members of the temple management committee) ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਇਸ ਮੰਦਰ ਦੇ ਵਿੱਚ ਇਸ ਤਰ੍ਹਾਂ ਦੀ ਚੋਰੀ ਹੋ ਚੁੱਕੀ ਹੈ, ਪਰ ਅੱਜ ਇਸ ਯੁਵਕ ਨੂੰ ਰੰਗੇ ਹੱਥੀਂ ਸਥਾਨਕ ਲੋਕਾਂ ਵੱਲੋਂ ਫੜ ਲਿਆ ਗਿਆ। ਉਨ੍ਹਾਂ ਕਿਹਾ ਕਿ ਮੰਦਰ ਦੀ ਕਮੇਟੀ ਸੱਦ ਕੇ ਫੈਸਲਾ ਲਿਆ ਜਾਵੇਗਾ। ਉਧਰ ਮੁਹੱਲਾ ਵਾਸੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਰਾਤ ਨੂੰ ਇਹ ਲੋਕ ਲੁੱਟਾਂ-ਖੋਹਾਂ ਕਰਦੇ ਹਨ ਅਤੇ ਕਈ ਵਾਰ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਹੈ, ਪਰ ਕੋਈ ਵੀ ਕਾਰਵਾਈ ਨਹੀਂ ਹੋਈ।
ਸਥਾਨਕ ਵਾਸੀਆ ਨੇ ਦੱਸਿਆ ਕਿ ਇਲਾਕੇ ਵਿੱਚ ਨਸ਼ੇੜੀਆਂ ਦੇ ਖੌਫ (Fear of drug addicts in the area) ਕਰਕੇ ਲੋਕ ਇੱਕਲੇ ਵੀ ਦਿਨ-ਦਿਹਾੜੇ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨਸ਼ੇੜੀਆਂ ਦੇ ਡਰ ਦੇ ਕਾਰਨ ਇੱਥੇ ਦੇ ਬੱਚੇ ਵੀ ਬਾਹਰ ਖੇਡਣ ਲਈ ਨਹੀਂ ਜਾਦੇ।
ਇਹ ਵੀ ਪੜ੍ਹੋ:ਲੁਧਿਆਣਾ-ਚੰਡੀਗੜ੍ਹ ਹਾਈਵੇ ‘ਤੇ ਕਾਰ ਵਿਚੋਂ ਨੌਜਵਾਨ ਦੀ ਮਿਲੀ ਲਾਸ਼