ਜਲੰਧਰ: ਕਸਬਾ ਫਿਲੌਰ ਦੇ ਰੇਲਵੇ ਫਾਟਕ 'ਤੇ ਉਸ ਸਮੇਂ ਮਾਮਲਾ ਗਰਮਾ ਗਿਆ ਜਦੋਂ ਕਿ ਰੇਲਵੇ ਪੁਲੀਸ ਅਤੇ ਉਥੇ ਰੇਹੜੀ ਫੜੀ ਲਗਾਉਣ ਵਾਲੇ ਆਹਮੋ ਸਾਹਮਣੇ ਹੋ ਗਏ ਅਤੇ ਦੋਨਾਂ ਦੇ ਵਿੱਚ ਹੰਗਾਮਾ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਭਾਸ਼ ਰੇਹੜੀ ਵਾਲੇ ਨੇ ਦੱਸਿਆ ਕਿ ਉਹ ਇੱਥੇ ਪਿਛਲੇ ਪੈਂਤੀ ਤੋਂ ਚਾਲੀ ਸਾਲਾਂ ਤੋਂ ਰੇਹੜੀ ਲਗਾ ਰਹੇ ਹਨ। ਉਸਦੇ ਪਿਤਾ ਪਹਿਲਾ ਰੇਹੜੀ ਲਗਾਉਂਦੇ ਸਨ ਅਤੇ ਹੁਣ ਉਹ ਇੱਥੇ ਰੇਹੜੀ ਲਗਾ ਰਿਹਾ ਹੈ। ਲੇਕਿਨ ਇਕ ਮਹੀਨੇ ਤੋਂ ਇਹ ਪੁਲੀਸ ਪ੍ਰਸ਼ਾਸਨ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਤੋਂ ਪੈਸੇ ਦੀ ਵੀ ਮੰਗ ਕਰਦਾ ਹੈ।
ਰੇਲਵੇ ਪੁਲੀਸ ਅਤੇ ਰੇਹੜੀ ਫੜ੍ਹੀ ਵਾਲੇ ਹੋਏ ਆਹਮੋ-ਸਾਹਮਣੇ ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ਹਰ ਰੋਜ਼ ਆ ਕੇ ਉਨ੍ਹਾਂ ਦੇ ਨਜਾਇਜ਼ ਚਲਾਨ ਕਰ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਨਾਲ ਭੱਦੀ ਸ਼ਬਦਵਾਲੀ ਵੀ ਵਰਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਪੁਲੀਸ ਪ੍ਰਸ਼ਾਸਨ ਸਿਰਫ਼ ਤੇ ਸਿਰਫ਼ ਪੈਸੇ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਰੇਹੜੀ ਵਾਲੇ ਪੈਸੇ ਦਿੰਦੇ ਰਹਿਣ ਤਾਂ ਇਹ ਸ਼ਾਂਤ ਹਨ।
ਇਹ ਵੀ ਪੜ੍ਹੋ :ਮਲਟੀ ਪਰਪਜ਼ ਹੈਲਥ ਵਰਕਰ ਮਹਿਲਾਵਾਂ ਨੇ ਨਵਜੋਤ ਸਿੱਧੂ ਦੇ ਘਰ ਬਾਹਰ ਲਗਾਇਆ ਧਰਨਾ
ਇਸ ਸਬੰਧੀ ਦੂਜੇ ਪਾਸੇ ਪੁਲੀਸ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇੱਥੇ ਰੇਲਵੇ ਫਾਟਕ ਹੋਣ ਦੀ ਵਜ੍ਹਾ ਦੇ ਨਾਲ ਅਤੇ ਰੇਹੜੀਆਂ ਜ਼ਿਆਦਾ ਹੋਣ ਕਰਕੇ ਇੱਥੇ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ। ਜਿਸ ਦੇ ਚੱਲਦਿਆਂ ਇਨ੍ਹਾਂ ਰੇਹੜੀ ਵਾਲਿਆਂ ਨੂੰ ਇੱਥੋਂ ਹਟਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਜਦੋਂ ਰੇਲਵੇ ਪੁਲੀਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉੱਥੋਂ ਚਲਦੇ ਬਣੇ।
ਉੱਥੇ ਹੀ ਹੰਗਾਮਾ ਦੇਖ ਨਗਰ ਕੌਂਸਲ ਦੇ ਪ੍ਰਧਾਨ ਵੀ ਪੁੱਜੇ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਇਨ੍ਹਾਂ ਗ਼ਰੀਬ ਰੇਹੜੀ ਲਗਾਉਣ ਵਾਲਿਆਂ ਦੇ ਨਾਲ ਹਨ। ਉਹ ਰੇਲਵੇ ਪੁਲੀਸ ਅਤੇ ਰੇਲਵੇ ਦੇ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਨ ਕਿ ਇਹ ਇੱਥੇ ਕਾਫੀ ਸਾਲਾਂ ਤੋਂ ਰੇਹੜੀਆਂ ਲਗਾ ਰਹੇ ਹਨ। ਉਨ੍ਹਾਂ ਨੇ ਰੇਲਵੇ ਦੀ ਜਗ੍ਹਾ 'ਤੇ ਕੋਈ ਕਬਜ਼ਾ ਨਹੀਂ ਕੀਤਾ ਤੇ ਉਹ ਬੇਨਤੀ ਕਰਦੇ ਹਨ ਕਿ ਇਨ੍ਹਾਂ ਨੂੰ ਇੱਥੇ ਰੇਹੜੀਆਂ ਲਗਾਉਣ ਦੇਣ ਤਾਂ ਜੋ ਕਿ ਇਹ ਆਪਣੇ ਘਰ ਪਰਿਵਾਰ ਲਈ ਦੋ ਟਾਈਮ ਦੀ ਰੋਟੀ ਕਮਾ ਸਕਣ।
ਇਹ ਵੀ ਪੜ੍ਹੋ :'84 ਦੇ ਮੁੱਦੇ 'ਤੇ ਕੰਗਨਾ ਦਾ ਭੜਕਾਉ ਬਿਆਨ