ਜਲੰਧਰ: ਕਸਬਾ ਫਿਲੌਰ ਵਿਖੇ ਪੁਰਾਣੀ ਨਵਾਂਸ਼ਹਿਰ ਰੋਡ ਦੇ ਕੋਲ ਇੱਕ ਬਰਫ਼ ਦੀ ਫੈਕਟਰੀ ਵਿੱਚ ਸਿਲੰਡਰ ਬਦਲਣ ਵੇਲੇ ਅਮੋਨੀਅਮ ਗੈਸ ਲੀਕ ਹੋਣ ਕਾਰਨ ਹਲਚਲ ਮਚ ਗਈ। ਮਿਲੀ ਜਾਣਕਾਰੀ ਮੁਤਾਬਿਕ ਜਿਵੇਂ ਹੀ ਫੈਕਟਰੀ ’ਚ ਲੀਕ ਹੋਈ ਗੈਸ ਟਾਵਰ ’ਚ ਫੈਲ ਗਈ ਜਿੰਮ ਚ ਮੌਜੂਦ ਨੌਜਵਾਨਾਂ ਨੇ ਕੰਧਾਂ ਤੋਂ ਇੱਧਰ ਉੱਧਰ ਟੱਪ ਕੇ ਆਪਣੀ ਜਾਨ ਬਚਾਈ। ਦੱਸ ਦਈਏ ਕਿ ਜਿੰਮ ਚ ਉਸ ਵੇਲੇ 25 ਤੋਂ 30 ਨੌਜਵਾਨ ਮੌਜੂਦ ਸੀ।
ਫੈਕਟਰੀ ’ਚ ਸਿਲੰਡਰ ਬਦਲਣ ਸਮੇਂ ਗੈਸ ਹੋਈ ਲੀਕ, ਜਾਨੀ ਨੁਕਸਾਨ ਤੋਂ ਬਚਾਅ - ਗੈਸ ਲੀਕ ਹੋਣ ਕਾਰਨ
ਕਸਬਾ ਫਿਲੌਰ ਵਿਖੇ ਪੁਰਾਣੀ ਨਵਾਂਸ਼ਹਿਰ ਰੋਡ ਦੇ ਕੋਲ ਇੱਕ ਬਰਫ਼ ਦੀ ਫੈਕਟਰੀ ਵਿੱਚ ਸਿਲੰਡਰ ਬਦਲਣ ਵੇਲੇ ਅਮੋਨੀਅਮ ਗੈਸ ਲੀਕ ਹੋਣ ਕਾਰਨ ਹਲਚਲ ਮਚ ਗਈ। ਮਿਲੀ ਜਾਣਕਾਰੀ ਮੁਤਾਬਿਕ ਜਿਵੇਂ ਹੀ ਫੈਕਟਰੀ ’ਚ ਲੀਕ ਹੋਈ ਗੈਸ ਟਾਵਰ ’ਚ ਫੈਲ ਗਈ ਜਿੰਮ ਚ ਮੌਜੂਦ ਨੌਜਵਾਨਾਂ ਨੇ ਕੰਧਾਂ ਤੋਂ ਇੱਧਰ ਉੱਧਰ ਟੱਪ ਕੇ ਆਪਣੀ ਜਾਨ ਬਚਾਈ।
ਫੈਕਟਰੀ ’ਚ ਸਿਲੰਡਰ ਬਦਲਣ ਸਮੇਂ ਗੈਸ ਹੋਈ ਲੀਕ, ਜਾਨੀ ਨੁਕਸਾਨ ਤੋਂ ਬਚਾਅ
ਕਾਬਿਲੇਗੌਰ ਹੈ ਕਿ ਗੈਸ ਬਦਲਣ ਆਏ ਫੋਰਮੈਨ ਨੇ ਕਾਫੀ ਜਦੋ ਜਹਿਦ ਤੋਂ ਬਾਅਦ ਲੀਕੇਜ ਨੂੰ ਬੰਦ ਕੀਤਾ। ਇਸ ਦੌਰਾਨ ਫੋਰਮੈਨ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ। ਜਾਣਕਾਰੀ ਮਿਲਦੇ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਜਾਚ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਇੱਥੇ ਹਫੜਾ ਦਫੜੀ ਮਚ ਗਈ। ਪਰ ਗਨੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜੋ: ਪਿਛਲੇ 24 ਘੰਟਿਆਂ 'ਚ 4 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਆਏ ਸਾਹਮਣੇ, 51 ਮੌਤਾਂ