ਜਲੰਧਰ:ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਨੈਸ਼ਨਲ ਚੇਅਰਮੈਨ ਐੱਮ. ਐੱਸ. ਬਿੱਟਾ ਵੱਲੋਂ ਖਾਲਿਸਤਾਨ ਦੇ ਮੁੱਦੇ ਨੂੰ ਲੈਕੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਬਿੱਟਾ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਅੱਤਵਾਦ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਭਾਰਤ ਵਿੱਚ ਹਥਿਆਰ ਭੇਜ ਕੇ ਇੱਥੇ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਬਿੱਟਾ ਨੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਅਤੇ ਹੋਰ ਸੰਗਠਨਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀ ਸੰਗਠਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ ਦੇ ਰੁਪਏ ਅਤੇ ਉਨ੍ਹਾਂ ਦੇ ਟੁਕੜਿਆਂ ਉੱਤੇ ਪਲਦੇ ਹਨ।
MS ਬਿੱਟਾ ਦਾ ਗੁਰਪਤਵੰਤ ਪੰਨੂੰ ਨੂੰ ਚੈਲੰਜ਼ ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਿਆ ਗਿਆ ਸੀ ਉਸ ਵੇਲੇ ਬੱਬਰ ਖ਼ਾਲਸਾ ਅਤੇ ਗੁਰਪਤਵੰਤ ਸਿੰਘ ਪੰਨੂ ਕਿੱਥੇ ਸੀ। ਉਨ੍ਹਾਂ ਖਾਲਿਸਤਾਨੀਆਂ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਜਦੋਂ ਪਾਕਿਸਤਾਨ ਵਿੱਚ ਸਿੱਖਾਂ ’ਤੇ ਜ਼ੁਲਮ ਹੁੰਦਾ ਹੈ, ਜੰਮੂ ਕਸ਼ਮੀਰ ਵਿੱਚ ਪੈਂਤੀ ਚਾਲੀ ਹਿੰਦੂਆਂ ਦਾ ਕਤਲੇਆਮ ਹੁੰਦਾ ਹੈ ਉਸ ਵੇਲੇ ਇਹ ਸਾਰੇ ਸੰਗਠਨ ਕਿੱਥੇ ਚਲੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਹ ਸੰਗਠਨ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਗੱਲ ਕਰਦੇ ਹਨ ਪਰ ਜਿਸ ਵੇਲੇ ਪੰਜਾਬ ਇੱਕ ਬਹੁਤ ਵੱਡਾ ਸੂਬਾ ਹੁੰਦਾ ਸੀ ਅਤੇ ਉਸ ਵਿੱਚ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਦੇ ਨਾਲ ਨਾਲ ਜੰਮੂ ਕਸ਼ਮੀਰ ਦਾ ਵੀ ਬਹੁਤ ਸਾਰਾ ਇਲਾਕਾ ਆਉਂਦਾ ਸੀ ਜਦੋਂ ਇਨ੍ਹਾਂ ਇਲਾਕਿਆਂ ਦੇ ਟੁਕੜੇ ਹੋਏ ਉਸ ਵੇਲੇ ਕੋਈ ਨਹੀਂ ਬੋਲਿਆ। ਉਨ੍ਹਾਂ ਸਾਰੇ ਸੰਗਠਨਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਕੋਈ ਵੀ ਖਾਲਿਸਤਾਨੀ ਮੁੱਦੇ ਉੱਤੇ ਨਾਲ ਬਹਿਸ ਕਰ ਸਕਦਾ ਹੈ।
ਇਹ ਵੀ ਪੜ੍ਹੋ:ਮੁਹਾਲੀ ਬਲਾਸਟ ਮਾਮਲੇ ’ਚ ਕੁੱਲ 6 ਲੋਕਾਂ ਦੀ ਗ੍ਰਿਫਤਾਰੀ: ਡੀਜੀਪੀ ਭਵਰਾ