ਜਲੰਧਰ:ਭਾਵੇਂ ਕਿ ਸਰਕਾਰ ਨੇ ਪੰਜਾਬ ਵਿੱਚ ਪੂਰੀ ਤਰ੍ਹਾਂ ਨਜਾਇਜ਼ ਮਾਈਨਿੰਗ ਤੇ ਰੋਕ ਲਗਾਈ ਹੈ। ਫੇਰ ਵੀ ਫਿਲੌਰ ਨਜਦੀਕ ਪੈਂਦੇ ਛੋਲੇ ਬਾਜ਼ਾਰ ਦੇ ਖੇਤਾਂ ਵਿੱਚ ਧੱੜਲੇ ਨਾਲ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਬਾਰੇ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵਲੋਂ ਮੌਕੇ ’ਤੇ ਛਾਪੇਮਾਰੀ ਕੀਤੀ ਗਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਪੁਲਿਸ ਦੇ ਸਬ-ਇੰਸਪੈਕਟਰ ਪ੍ਰਗਟ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਵਲੋੇਂ ਪੁਲਿਸ ਪਾਰਟੀ ਸਮੇਤ ਰੇਡ ਮਾਰੀ ਗਈ ਤਾਂ ਅਣਪਛਾਤੇ ਵਿਅਕਤੀ ਰੇਤੇ ਦੀ ਟਰਾਲੀ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲੀਸ ਵੱਲੋਂ ਟਰਾਲੀ ਕਬਜੇ ਵਿੱਚ ਲੈ ਕੇ ਨਾਮਲੂਮ ਵਿਆਕਤੀਆਂ ’ਤੇ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ।
ਨਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀ ਪੁਲਿਸ ਨੂੰ ਵੇਖ ਮੌਕੇ ਤੋਂ ਹੋਏ ਫ਼ਰਾਰ - ਨਜਾਇਜ਼ ਮਾਈਨਿੰਗ
ਫਿਲੌਰ ਨਜਦੀਕ ਪੈਂਦੇ ਛੋਲੇ ਬਾਜ਼ਾਰ ਦੇ ਖੇਤਾਂ ਵਿੱਚ ਧੱੜਲੇ ਨਾਲ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਬਾਰੇ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵਲੋਂ ਮੌਕੇ ’ਤੇ ਛਾਪੇਮਾਰੀ ਕੀਤੀ ਗਈ ਤਾਂ ਤਾ ਅਣਪਛਾਤੇ ਵਿਅਕਤੀ ਭਰੀ ਹੋਈ ਰੇਤੇ ਦੀ ਟਰਾਲੀ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ।
ਤਸਵੀਰ
ਪਰਗਟ ਸਿੰਘ ਨੇ ਦੱਸਿਆ ਕਿ ਐਸਐਚਓ ਸੰਜੀਵ ਕਪੂਰ ਦੀ ਅਗਵਾਈ ਤਹਿਤ ਮੌਕੇ ਤੋਂ ਭੱਜੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਪ੍ਰਗਟ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਦੋਸ਼ੀ ਨੂੰ ਫੜਨਗੇ ਤੇ ਜੋ ਵੀ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।