ਜਲੰਧਰ: ਥਾਣਾ ਬਸਤੀ ਦੀ ਪੁਲਿਸ ਨੇ ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਆਰੋਪੀਆਂ ਤੇ ਮਾਮਲਾ ਦਰਜ ਉਨ੍ਹਾਂ ਦੀ ਤਲਾਸ਼ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ - illegal liquor seized in jalandhar
ਥਾਣਾ ਬਸਤੀ ਦੀ ਪੁਲਿਸ ਨੇ ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ ਕੀਤੀਆਂ ਹਨ
ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ
ਇਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਬਾਵਾ ਖੇਲ ਦੇ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਪ੍ਰਭਜੋਤ ਸਿੰਘ ਉਰਫ ਜੋਤਾ ਪੁੱਤਰ ਹਰੀ ਸਿੰਘ ਅਤੇ ਉਸ ਦੀ ਪਤਨੀ ਸ਼ਰਾਬ ਤਸਕਰੀ ਦਾ ਕਾਰੋਬਾਰ ਕਰਦੇ ਹਨ।
ਪੁਲਿਸ ਨੇ ਇਸ ਗੁਪਤ ਸੂਚਨਾ ਦੇ ਤਹਿਤ ਜਦੋਂ ਟਰੈਪ ਲਗਾ ਕੇ ਉਨ੍ਹਾਂ ਆਰੋਪੀਆਂ ਦੇ ਘਰ ਛਾਪੇਮਾਰੀ ਕੀਤੀ ਤਾਂ ਆਰੋਪੀ ਘਰੇ ਸ਼ਰਾਬ ਦੀ ਪੇਟੀਆਂ ਛੱਡ ਕੇ ਘਰੋਂ ਭੱਜ ਗਏ ਪੁਲਿਸ ਨੂੰ ਇੰਡੀਕਾ ਗੱਡੀ ਵਿੱਚੋਂ ਅਲੱਗ ਅਲੱਗ ਮਾਰਕ ਦੀ 22 ਪੇਟੀਆਂ ਅਵੈਧ ਸ਼ਰਾਬ ਦੀ ਬਰਾਮਦ ਹੋਈਆਂ ਹਨ।