ਜਲੰਧਰ: ਕਸਬਾ ਫਿਲੋਰ ਵਿਖੇ ਅੱਜ ਆਈਜੀ ਕੌਸਤੁਭ ਸ਼ਰਮਾ ਨੇ ਅਚਾਨਕ ਦੌਰਾਨ ਕੀਤਾ। ਇਥੇ ਪਹੁੰਚ ਉਨ੍ਹਾਂ ਥਾਣੇ ਦੀਆਂ ਸਾਰੀਆਂ ਫਾਈਲਾਂ ਅਤੇ ਰਿਪੋਰਟਾਂ ਦੀ ਜਾਂਚ ਉਪਰੰਤ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।
ਜਦੋਂ ਇਸ ਦੀ ਸੂਚਨਾ ਫਿਲੋਰ ਦੇ ਆਈਪੀਐੱਸ ਸੁਹੇਲ ਕਸੀਮ ਮੀਰ ਅਤੇ ਥਾਣਾ ਮੁਖੀ ਫਿਲੋਰ ਸੰਜੀਵ ਕਪੂਰ ਨੂੰ ਮਿਲੀ ਤਾਂ ਉਹ ਮੌਕੇ ’ਤੇ ਪੁਹੰਚੇ ਅਤੇ ਆਈਜੀ ਕੌਸਤੁਭ ਸ਼ਰਮਾ ਦਾ ਤਹਿ ਦਿਲੋਂ ਸਵਾਗਤ ਕੀਤਾ।
ਇਸ ਮੌਕੇ ਉਨ੍ਹਾਂ ਨੇ ਫਿਲੌਰ ਥਾਣੇ ਦਾ ਪੂਰਾ ਰਿਕਾਰਡ ਵੀ ਚੈਕ ਕੀਤਾ ਅਤੇ ਉਸ ਤੇ ਸੰਤੁਸ਼ਟੀ ਵੀ ਜਤਾਈ ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਇਆ ਆਈਜੀ ਕੌਸਤੁਭ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਸਰਵਿਸ ਵਿੱਚ ਪਹਿਲੀ ਵਾਰੀ ਦੋਆਬਾ ਦੀ ਧਰਤੀ ’ਤੇ ਪੋਸਟਿੰਗ ਹੋਈ ਹੈ। ਉਹ ਆਪਣਾ ਸਾਰਾ ਵਕਤ ਲੋਕਾਂ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਜਾਨਣ ਦੀ ਕੋਸ਼ਿਸ਼ ਕਰਨਗੇ ਉਨ੍ਹਾਂ ਨੇ ਲੋਕਾਂ ਤੋਂ ਵੀ ਅਪੀਲ ਕੀਤੀ ਕਿ ਉਨ੍ਹਾਂ ਦੇ ਚਲਦਿਆਂ ਲੋਕ ਸਰਕਾਰ ਵੱਲੋਂ ਕੋਰੋਨਾ ਸੰਬਧੀ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ ਅਤੇ ਆਪਣੀਆਂ ਦੁਕਾਨਾਂ ਨੂੰ ਸਰਕਾਰ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹੀ ਖੋਲ੍ਹਣ।
ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਾਉਣ ਦੀ ਵੀ ਅਪੀਲ ਕੀਤੀ। ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਹਿਯੋਗ ਕਰਨ।
ਇਹ ਵੀ ਪੜ੍ਹੋ: