ਪੰਜਾਬ

punjab

ETV Bharat / state

ਬੱਸ 'ਚ ਕਲਾਸ ਲਾਉਣ ਵਾਲੇ ਪ੍ਰੋਫ਼ੈਸਰ ਉਤੇ ਮਾਮਲਾ ਦਰਜ

ਜਾਬ ਸਰਕਾਰ ਨੇ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਕੇ ਆਫ਼ ਲਾਈਨ ਕੋਚਿੰਗ ਕਲਾਸਾਂ ਲਗਾਉਣ ਦੀ ਮਨਾਹੀ ਹੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਕੋਚਿੰਗ ਸੈਂਟਰ ਮਾਲਕਾਂ ’ਚ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।

ਜਲੰਧਰ ਵਿਖੇ ਬੱਸ ’ਚ ਪੜ੍ਹ ਰਹੇ ਵਿਦਿਆਰਥੀ
ਜਲੰਧਰ ਵਿਖੇ ਬੱਸ ’ਚ ਪੜ੍ਹ ਰਹੇ ਵਿਦਿਆਰਥੀ

By

Published : May 1, 2021, 5:26 PM IST

ਜਲੰਧਰ: ਪੰਜਾਬ ਸਰਕਾਰ ਨੇ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਕੇ ਆਫ਼ ਲਾਈਨ ਕੋਚਿੰਗ ਕਲਾਸਾਂ ਲਗਾਉਣ ਦੀ ਮਨਾਹੀ ਹੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਕੋਚਿੰਗ ਸੈਂਟਰ ਮਾਲਕਾਂ ’ਚ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਦੇ ਹੁਕਮਾਂ ਦੇ ਬਾਵਜੂਦ ਕੋਚਿੰਗ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਐੱਮ ਪੀ ਸਿੰਘ ਨੇ ਬੱਸ ਵਿਚ ਕਲਾਸ ਸ਼ੁਰੂ ਕਰ ਦਿੱਤੀ ਲੇਕਿਨ ਕਲਾਸ ਦੀ ਵੀਡਿਓ ਵਾਇਰਲ ਹੋਈ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ।

ਜਲੰਧਰ ਵਿਖੇ ਬੱਸ ’ਚ ਪੜ੍ਹ ਰਹੇ ਵਿਦਿਆਰਥੀ

ਇਸ ਮੌਕੇ ਕਲਾਸ ’ਚ ਹਾਜ਼ਰ ਵਿਦਿਆਰਥੀਆਂ ਨੇ ਕਿਹਾ ਕਿ ਬੱਸਾਂ ਵਿਚ ਚੜ੍ਹਨ ਦੀ ਮਨਜ਼ੂਰੀ ਹੈ ਅਤੇ ਉਹ ਸਾਵਧਾਨੀਆਂ ਰੱਖ ਕੇ ਪੜ੍ਹ ਰਹੇ ਹਨ।

ਇਸ ਮਾਮਲੇ ’ਚ ਬੋਲਦੇ ਹੋਏ ਪ੍ਰੋਫੈਸਰ ਨੇ ਕਿਹਾ ਕਿ ਅਗਰ ਉਹ ਘਰ ਵਿਚ ਕਲਾਸ ਲਗਾਉਣ ਦਾ ਕਿਸੇ ਵੀ ਸ਼ਿਕਾਇਤ ਮਾਮਲਾ ਦਰਜ ਹੋ ਸਕਦਾ ਹੈ। ਪਰ ਬੱਸ ਵਿਚ ਅੱਧੀ ਸਵਾਰੀਆਂ ਬੈਠ ਸਕਦੀਆਂ ਹਨ, ਇਸ ਲਈ ਉਹ ਬੱਸ ਵਿੱਚ ਕਲਾਸ ਲਗਾਈ ਗਈ ਹੈ। ਸੋ, ਇਸ ਕਾਰਣ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਨਹੀਂ ਹੋ ਸਕਦਾ।

ਉਨ੍ਹਾਂ ਇਸ ਮੌਕੇ ਕਿਹਾ ਕਿ ਤਿੰਨ ਤੋਂ ਚਾਰ ਹੋਰ ਬੱਸਾਂ ਨਾਲ ਵਿੱਚ ਲਗਾ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਸਕਦਾ ਹੈ।

ਪਰ ਇਸ ਗੱਲ ਦਾ ਪ੍ਰੋਫ਼ੈਸਰ ਨੂੰ ਨਹੀਂ ਸੀ ਪਤਾ ਕਿ ਸੱਚਮੁਚ ਮਾਮਲਾ ਦਰਜ ਹੋ ਜਾਵੇਗਾ ਤੇ ਇਸ ਕਲਾਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਕੋਰੋਨਾ ਕਹਿਰ: ਐਮਰਜੈਂਸੀ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਵੇਟਿੰਗ

ABOUT THE AUTHOR

...view details