ਪੰਜਾਬ

punjab

ETV Bharat / state

ਪਤਨੀ ਤੋਂ ਤੰਗ ਪਤੀ ਨੇ 2 ਬੱਚਿਆਂ ਸਮੇਤ ਨਿਗਲਿਆ ਜ਼ਹਿਰ, ਤਿੰਨਾਂ ਦੀ ਮੌਤ - ਬੱਚਿਆਂ ਸਮੇਤ ਜ਼ਹਿਰੀਲੀ ਦਵਾਈ

ਗੁਰਾਇਆ ਨੇੜਲੇ ਪਿੰਡ ਚੀਮਾ ਖੁਰਦ ਦੇ ਇੱਕ ਵਿਅਕਤੀ ਨੇ ਆਪਣੇ 2 ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਕੇਹਰ ਸਿੰਘ ਵੱਜੋਂ ਹੋਈ ਹੈ ਜਿਸ ਨੇ ਕਿ ਆਪਣੀ 11 ਸਾਲਾਂ ਬੱਚੀ ਤੇ 9 ਸਾਲਾਂ ਬੱਚੇ ਨਾਲ ਮਿਲਕੇ ਖੁਦਕੁਸ਼ੀ ਕਰ ਲਈ।

ਪਤਨੀ ਤੋਂ ਤੰਗ ਪਤੀ ਨੇ 2 ਬੱਚਿਆਂ ਸਮੇਤ ਨਿਗਲਿਆ ਜ਼ਹਿਰ
ਪਤਨੀ ਤੋਂ ਤੰਗ ਪਤੀ ਨੇ 2 ਬੱਚਿਆਂ ਸਮੇਤ ਨਿਗਲਿਆ ਜ਼ਹਿਰ

By

Published : Mar 6, 2021, 9:59 PM IST

ਜਲੰਧਰ: ਗੁਰਾਇਆ ਨੇੜਲੇ ਪਿੰਡ ਚੀਮਾ ਖੁਰਦ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਵਿਅਕਤੀ ਨੇ ਆਪਣੇ 2 ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਕੇਹਰ ਸਿੰਘ ਵੱਜੋਂ ਹੋਈ ਹੈ ਜਿਸ ਨੇ ਕਿ ਆਪਣੀ 11 ਸਾਲਾਂ ਬੱਚੀ ਤੇ 9 ਸਾਲਾਂ ਬੱਚੇ ਨਾਲ ਮਿਲ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜੋ: ਹੱਲੋਮਾਜਰਾ ਵਣ ਖੇਤਰ 'ਚ 6 ਸਾਲਾ ਕੁੜੀ ਦੀ ਮਿਲੀ ਲਾਸ਼

ਜਾਣਕਾਰੀ ਅਨੁਸਾਰ ਮ੍ਰਿਤਕ ਕੇਹਰ ਸਿੰਘ ਸਵੇਰੇ 11 ਵਜੇ ਆਪਣੇ ਬੱਚਿਆ ਨੂੰ ਲੈ ਕੇ ਪਲਾਟ ਵਿੱਚ ਗਿਆ ਜਿੱਥੇ ਕਿ ਉਸ ਨੇ ਦੋਵਾਂ ਬੱਚਿਆ ਨੂੰ ਜ਼ਹਿਰੀਲੀ ਦਵਾਈ ਪਿਆ ਖੁਦ ਵੀ ਦਵਾਈ ਪੀ ਲਈ। ਪਲਾਟ ਤੋਂ ਬਾਹਰ ਆ ਕੇ ਬੱਚੀ ਨੇ ਦੁਕਾਨਦਾਰ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਕੋਈ ਜ਼ਹਿਰੀਲੀ ਚੀਜ਼ ਪੀ ਲਈ ਹੈ ਤੇ ਉਨ੍ਹਾਂ ਨੂੰ ਪਿਆ ਦਿੱਤੀ ਹੈ।

ਇਸ ਤੋਂ ਬਾਅਦ ਪਿੰਡ ਵਾਸੀ ਉਨ੍ਹਾਂ ਨੂੰ ਗੁਰਾਇਆਂ ਹਸਪਤਾਲ ਲੈ ਗਏ ਜਿੱਥੋਂ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਡੀ.ਅਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ ਤੇ ਉੱਥੇ ਪਹਿਲਾਂ ਬੱਚੇ ਨੇ ਤੇ ਬਾਅਦ ਵਿੱਚ ਬੱਚੀ ਨੇ ਦਮ ਤੋੜ ਦਿੱਤਾ ਜਦਕਿ ਦੇਰ ਸ਼ਾਮ ਕੇਹਰ ਸਿੰਘ ਨੇ ਵੀ ਦਮ ਤੋੜ ਦਿੱਤਾ। ਇਸ ’ਤੇ ਕੇਹਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਅਤੇ ਉਸਦੀ ਨੂੰਹ ਦਾ ਝਗੜਾ ਚੱਲ ਰਿਹਾ ਸੀ ਅਤੇ ਉਸ ਦੀ ਨੂੰਹ ਉਸ ਦੇ ਪੁੱਤਰ ਨੂੰ ਸਹੀ ਢੰਗ ਨਾਲ ਨਾ ਤਾਂ ਪੁੱਛਦੀ ਸੀ ਅਤੇ ਨਾ ਹੀ ਖਾਣ ਪੀਣ ਨੂੰ ਸਹੀ ਢੰਗ ਨਾਲ ਦਿੰਦੀ ਸੀ ਜਿਸ ਤੋਂ ਤੰਗ ਆ ਕੇ ਉਸ ਦੇ ਪੁੱਤਰ ਨੇ ਇਹ ਕਦਮ ਚੁੱਕਿਆ ਹੈ।

ਇਹ ਵੀ ਪੜੋ: ਢਾਬਾ ਮਾਲਕ ਨਾਲ ਨੌਜਵਾਨਾਂ ਨੇ ਕੀਤੀ ਕੁੱਟਮਾਰ, ਘਟਨਾ ਸੀਸੀਟੀਵੀ ’ਚ ਕੈਦ

ABOUT THE AUTHOR

...view details