ਜਲੰਧਰ:ਸ਼ਹਿਰ ਦੇ ਚੁਗਿੱਟੀ ਇਲਾਕੇ ’ਚ ਸ਼ੁੱਕਰਵਾਰ ਨੂੰ ਸਵੇਰੇ ਸ਼ੱਕ ਦੇ ਚਲਦਿਆਂ ਇੱਕ ਘਰਵਾਲੇ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮਹਿੰਦਰਪਾਲ ਨਾਮਕ ਇਹ ਵਿਅਕਤੀ ਸ਼ਹਿਰ ਵਿੱਚ ਆਟੋ ਚਲਾਉਣ ਦਾ ਕੰਮ ਕਰਦਾ ਹੈ ਅਤੇ ਅੱਜ ਸਵੇਰੇ ਕਰੀਬ ਚਾਰ ਵਜੇ ਤੇਜ਼ਧਾਰ ਹਥਿਆਰ ਨਾਲ ਉਸ ਨੇ ਆਪਣੀ ਘਰਵਾਲੀ ਦਾ ਕਤਲ ਕਰ ਦਿੱਤਾ ਇਹੀ ਨਹੀਂ ਕਤਲ ਕਰਨ ਤੋਂ ਬਾਅਦ ਉਸ ਨੇ ਥਾਣੇ ਜਾ ਕੇ ਖੁਦ ਨੂੰ ਪੁਲਸ ਦੇ ਹਵਾਲੇ ਵੀ ਕਰ ਦਿੱਤਾ।
ਸ਼ੱਕ ਦੇ ਚਲਦਿਆਂ ਪਤੀ ਨੇ ਘਰਵਾਲੀ ਦਾ ਕੀਤਾ ਕਤਲ - ਅੱਗੇ ਦੀ ਕਾਰਵਾਈ
ਲਗਾਤਾਰ ਰਿਸ਼ਤਿਆਂ ’ਚ ਗੂੜ੍ਹਤਾ ਖ਼ਤਮ ਹੁੰਦੀ ਜਾ ਰਹੀ ਹੈ, ਤਾਜ਼ਾ ਮਾਮਲਾ ਜਲੰਧਰ ਦੇ ਚੁਗਿੱਟੀ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ ਸ਼ੱਕ ਦੇ ਚਲਦਿਆਂ ਇੱਕ ਘਰਵਾਲੇ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ।
ਵਾਰਦਾਤ ਦਾ ਪਤਾ ਲੱਗਦੇ ਹੀ ਇਲਾਕੇ ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ਮੌਕੇ ਤੇ ਆਏ ਅਤੇ ਪੂਰੀ ਜਾਣਕਾਰੀ ਪੁਲਸ ਨੂੰ ਦਿੱਤੀ ਮਨਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਮਹਿੰਦਰਪਾਲ ਨਾਮਕ ਇਹ ਵਿਅਕਤੀ ਜੋ ਆਟੋ ਚਲਾਉਂਦਾ ਸੀ। ਉਸਦਾ ਇੱਕ ਬੇਟਾ ਵਿਦੇਸ਼ ਵਿਚ ਕੰਮ ਕਰਦਾ ਹੈ, ਜਦ ਕਿ ਇਸ ਦੀ ਪਤਨੀ ਦੇ ਨਾਲ ਉਹ ਖੁਦ ਜਲੰਧਰ ਦੇ ਚੁਗਿੱਟੀ ਇਲਾਕੇ ਵਿਚ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਤੇਜ਼ ਹਥਿਆਰ ਦੇ ਨਾਲ ਉਸ ਨੇ ਆਪਣੀ ਘਰਵਾਲੀ ਰਾਜ ਰਾਣੀ ਦਾ ਕਤਲ ਕਰ ਦਿੱਤਾ ਹੈ।
ਉਧਰ ਮੌਕੇ ਤੇ ਪੁੱਜੇ ਐਸਐਚਓ ਸੁਲੱਖਣ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਰਾਜ ਰਾਣੀ ਦੇ ਬੇਟੇ ਅਤੇ ਇਕ ਰਿਸ਼ਤੇਦਾਰ ਦੇ ਬਿਆਨ ’ਤੇ ਮਾਮਲਾ ਦਰਜ ਕਰ ਆਰੋਪੀ ਨੂੰ ਹਿਰਾਸਤ ਵਿਚ ਲੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ