ਜਲੰਧਰ: ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਰਿਹਾ ਹੈ। ਪਤੀ-ਪਤਨੀ ਦੇ ਰਿਸ਼ਤੇ ਨੂੰ ਆਤਮਾ ਦਾ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਜਲੰਧਰ ਦੇ ਵਿੱਚ ਇੱਕ ਆਦਮੀ ਕਿਸੇ ਗ਼ੈਰ ਔਰਤ ਦੇ ਨਾਲ ਹੋਟਲ ਦੇ ਵਿੱਚ ਵੜਿਆ ਹੋਇਆ ਸੀ। ਜਿਸ ਨੂੰ ਉਸ ਦੀ ਪਤਨੀ ਨੇ ਹੋਟਲ ’ਤੇ ਛਾਪਾ ਮਾਰ ਰੰਗੇ ਹੱਥੀਂ ਫੜ ਲਿਆ। ਪੀੜਤ ਔਰਤ ਨੇ ਮੌਕੇ ’ਤੇ ਪੁਲਿਸ ਨੂੰ ਬੁਲਾਇਆ ਤੇ ਫਿਰ ਪੁਲਿਸ ਨੇ ਲੜਕਾ-ਲੜਕੀ ਨੂੰ ਹੋਟਲ ਦੇ ਕਮਰੇ ਚੋਂ ਬਰਾਮਦ ਕਰ ਲਿਆ ਹੈ। ਪੀੜਤ ਦਾ ਕਹਿਣਾ ਹੈ ਕਿ ਉਸ ਦੇ ਵਿਆਹ ਨੂੰ ਸੱਤ ਵਰ੍ਹੇ ਹੋ ਗਏ ਨੇ ਤੇ ਉਨ੍ਹਾਂ ਦੀ ਇੱਕ ਬੇਟੀ ਵੀ ਹੈ। ਇਸ ਦੇ ਬਾਵਜੂਦ ਉਸ ਦਾ ਪਤੀ ਗੈਰ ਔਰਤ ਨਾਲ ਵਿਆਹ ਕਰਵਾਉਣ ਲਈ ਮੇਰੇ ਤੋਂ ਤਲਾਕ ਦੀ ਮੰਗ ਕਰ ਰਿਹਾ ਹੈ। ਜਿਸ ਤੇ ਪੀੜਤਾਂ ਨੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਹੋਟਲ ’ਤੇ ਛਾਪਾ ਮਾਰ ਪਤਨੀ ਨੇ ਰੰਗੇ ਹੱਥੀ ਗੈਰ ਔਰਤ ਨਾਲ ਫੜਿਆ ਪਤੀ, ਦੇਖੋ ਵੀਡੀਓ - wife
ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਰਿਹਾ ਹੈ। ਪਤੀ-ਪਤਨੀ ਦੇ ਰਿਸ਼ਤੇ ਨੂੰ ਆਤਮਾ ਦਾ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਜਲੰਧਰ ਦੇ ਵਿੱਚ ਇੱਕ ਆਦਮੀ ਕਿਸੇ ਗ਼ੈਰ ਔਰਤ ਦੇ ਨਾਲ ਹੋਟਲ ਦੇ ਵਿੱਚ ਵੜਿਆ ਹੋਇਆ ਸੀ।
ਤਸਵੀਰ
ਉਧਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਇੱਕ ਯਸ਼ਿਕਾ ਨਾਮ ਦੀ ਔਰਤ ਦਾ ਫੋਨ ਆਇਆ ਹੈ ਜਿਸ ਦਾ ਪਤੀ ਕਿਸੇ ਨਿਜੀ ਹੋਟਲ ਦੇ ਵਿੱਚ ਕਿਸੇ ਗ਼ੈਰ ਔਰਤ ਦੇ ਨਾਲ ਮੌਜੂਦ ਹੈ। ਉਸ ਦੀ ਪਤਨੀ ਉੱਥੇ ਬਾਹਰ ਹੈ ਤੇ ਪੁਲੀਸ ਦੀ ਮਦਦ ਮੰਗ ਰਹੀ ਹੈ। ਜਿਸ ਕਰਕੇ ਉਹ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਹੋਟਲ ਦੇ ਕਮਰੇ ਚੋਂ ਦੋਹਾਂ ਨੂੰ ਬਰਾਮਦ ਕਰ ਲਿਆ ਤੇ ਅਗਲੀ ਕਾਰਵਾਈ ਲਈ ਉਨ੍ਹਾਂ ਨੂੰ ਥਾਣੇ ਲਜਾ ਕੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਦੋਸ਼ੀ ਨੇ ਵਿਆਹ ਮਗਰੋਂ ਪਤਨੀ ਦੇ ਨਾਲ ਰਹਿਣ ਲਈ ਮੰਗੀ ਪੈਰੋਲ, ਹਾਈ ਕੋਰਟ ਨੇ ਕੀਤੀ ਖਾਰਜ
Last Updated : Feb 28, 2021, 8:23 AM IST