ਪੰਜਾਬ

punjab

ETV Bharat / state

ਲੋਹੜੀ ਧੀਆਂ ਦੀ! ਕੁੜੀਆਂ ਦੀ ਲੋਹੜੀ ਮਨਾਉਣ ਲਈ ਹੋਟਲਾਂ 'ਚ ਹੋ ਰਹੀ ਬੂਕਿੰਗ - lohri in hotels

ਬਦਲਦੇ ਵੇਲੇ ਦੇ ਨਾਲ ਲੋਕਾਂ ਦੀ ਸੋਚ ਬਦਲਦੀ ਵਿਖਾਈ ਦੇ ਰਹੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਹੁਣ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗ ਪਈ ਹੈ। ਹੁਣ ਤੱਕ ਮੁੰਡਿਆਂ ਦੀ ਲੋਹੜੀ ਮਨਾਉਣ ਲਈ ਹੋਟਲ ਬੁੱਕ ਕੀਤੇ ਜਾਂਦੇ ਸਨ ਪਰ ਹੁਣ ਮੁੰਡੇ ਤੇ ਕੁੜੀ 'ਚ ਕੋਈ ਫਰਕ ਨਾ ਕਰਦੇ ਹੋਏ ਕੁੜੀਆਂ ਦੀ ਲੋਹੜੀ ਮਨਾਉਣ ਲਈ ਵੀ ਹੋਟਲਾਂ 'ਚ ਕਾਫ਼ੀ ਬੂਕਿੰਗ ਕੀਤੀ ਜਾ ਰਹੀ ਹੈ।

lohri celebration
ਫ਼ੋਟੋ

By

Published : Jan 12, 2020, 10:59 AM IST

ਜਲੰਧਰ: ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਬਜ਼ਾਰਾਂ 'ਚ ਰੌਣਕਾਂ ਲੱਗ ਚੁੱਕੀਆਂ ਹਨ। ਹਰ ਦੁਕਾਨ ਤੇ ਰੇਵੜੀਆਂ, ਗਚਕ ਤੇ ਮੂੰਗਫਲੀ ਦੇ ਢੇਰ ਵੇਖਣ ਨੂੰ ਮਿਲ ਰਹੇ ਹਨ। ਬਾਕੀ ਤਿਉਹਾਰਾਂ ਵਾਂਗ ਲੋਹੜੀ ਦੇ ਤਿਉਹਾਰ ਦੀ ਵੀ ਆਪਣੀ ਵੱਖਰੀ ਮਾਨਤਾ ਹੈ ਪਰ ਇਸ ਦਿਨ ਖਾਸ ਕਰ ਪੰਜਾਬ 'ਚ ਨਵਜੰਮੇ ਬੱਚਿਆਂ ਦੀ ਲੋਹੜੀ ਵੰਡੀ ਜਾਂਦੀ ਹੈ। ਹੁਣ ਤੱਕ ਇਹ ਤਿਉਹਾਰ ਮੁੰਡਿਆਂ ਦੇ ਜਨਮ ਤੇ ਮਨਾਇਆ ਜਾਂਦਾ ਸੀ ਪਰ ਹੁਣ ਇਹ ਕੁੜੀਆਂ ਲਈ ਵੀ ਮਨਾਇਆ ਜਾਣ ਲੱਗਾ ਹੈ। ਸਮਾਜ 'ਚ ਔਰਤਾਂ ਨਾਲ ਭੇਦਭਾਵ ਵਾਲੇ ਰਵੱਈਏ ਨੂੰ ਖਤਮ ਕਰਨ ਲਈ ਵੱਖ-ਵੱਖ ਸੰਸਥਾਵਾਂ ਤੇ ਲੋਕਾਂ ਵੱਲੋਂ ਅਜਿਹੇ ਕਦਮ ਸ਼ਲਾਘਾਯੋਗ ਹਨ।

ਵੀਡੀਓ

ਹਾਲਾਂਕਿ ਪਹਿਲਾਂ ਰਿਵਾਜ਼ ਹੁੰਦੇ ਸੀ ਵੇਹੜਿਆਂ ਤੇ ਗਲੀਆਂ 'ਚ ਲੋਹੜੀ ਮਨਾਉਣ ਦੇ ਪਰ ਅੱਜ ਕੱਲ੍ਹ ਹੋਟਲਾਂ ਚ ਲੋਹੜੀ ਮਨਾਈ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਕੁੜੀਆਂ ਦੀ ਲੋਹੜੀ ਮਨਾਉਣ ਲਈ ਵੀ ਹੋਟਲ ਬੁੱਕ ਕੀਤੇ ਜਾ ਰਹੇ ਹਨ। ਜਲੰਧਰ ਦੇ ਹੋਟਲਾਂ 'ਚ ਕੁੜੀਆਂ ਦੀ ਲੋਹੜੀ ਲਈ ਕਾਫ਼ੀ ਸਾਰੀਆਂ ਬੂਕਿੰਗਾਂ ਹੋਈਆਂ ਹਨ।

ਇਸ ਤੋਂ ਇਲਾਵਾ ਲੋਹੜੀ ਨੂੰ ਲੈ ਕੇ ਹੋਟਲਾਂ 'ਚ ਖਾਸ ਪ੍ਰਕਾਰ ਦੇ ਪਕਵਾਨ ਬਣਾਏ ਜਾ ਰਹੇ ਹਨ। ਆਮ ਲੋਕਾਂ ਦੇ ਨਾਲ-ਨਾਲ ਹੋਟਲ ਮਾਲਿਕ ਵੀ ਖੁਸ਼ ਨਜ਼ਰ ਆ ਰਹੇ ਹਨ। ਕੁੜੀਆਂ ਦੀ ਲੋਹੜੀ ਦੀ ਬੂਕਿੰਗ ਹੋਣ ਕਾਰਨ ਉਨ੍ਹਾਂ ਦੀ ਆਮਦਨੀ 'ਚ ਵੀ ਵਾਧਾ ਹੋ ਰਿਹਾ ਹੈ।

ABOUT THE AUTHOR

...view details