ਜਲੰਧਰ: ਵਿਜੀਲੈਂਸ ਵਿਭਾਗ ਨੇ ਹੋਮਗਾਰਡ ਵਿੱਚ ਤਾਇਨਾਤ ਇੱਕ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਹੋਮਗਾਰਡ ਦਾ ਇਹ ਮੁਲਾਜ਼ਮ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਇਸ ਪਲਟੂਨ ਕਮਾਂਡਰ ‘ਤੇ ਆਪਣੇ ਹੀ ਹੋਮਗਾਰਡ ਜਵਾਨ ਨੂੰ ਬਲੈਕਮੇਲ ਕਰ ਉਸ ਤੋਂ ਅਕਸਰ ਪੈਸੇ ਦੀ ਮੰਗਣ ਦੇ ਇਲਜ਼ਾਮ ਲੱਗੇ ਸਨ।
ਵਿਜੀਲੈਂਸ ਦੇ ਹੱਥੇ ਚੜ੍ਹਿਆ ਹੋਮਗਾਰਡ ਪਲਾਟੂਨ ਕਮਾਂਡਰ - ਜਲੰਧਰ
ਵਿਜੀਲੈਂਸ ਵਿਭਾਗ (Department of Vigilance) ਨੇ ਹੋਮਗਾਰਡ ਵਿੱਚ ਤਾਇਨਾਤ ਇੱਕ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਹੋਮਗਾਰਡ ਦਾ ਇਹ ਮੁਲਾਜ਼ਮ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਇਸ ਪਲਟੂਨ ਕਮਾਂਡਰ ‘ਤੇ ਆਪਣੇ ਹੀ ਹੋਮਗਾਰਡ ਜਵਾਨ ਨੂੰ ਬਲੈਕਮੇਲ ਕਰ ਉਸ ਤੋਂ ਅਕਸਰ ਪੈਸੇ ਦੀ ਮੰਗਣ ਦੇ ਇਲਾਜ਼ਮ ਲੱਗੇ ਸਨ।
ਜਲੰਧਰ ਦੇ ਸ਼ਾਹਕੋਟ ਥਾਣੇ ਵਿੱਚ ਤਾਇਨਾਤ ਹੋਮਗਾਰਡ ਜਵਾਨ ਮੇਜਰ ਸਿੰਘ ਨੇ ਦੱਸਿਆ, ਕਿ ਉਹ ਪਿਛਲੇ ਕਾਫ਼ੀ ਸਮੇਂ ਤੋ ਸ਼ਾਹਕੋਟ ਥਾਣੇ ਵਿੱਚ ਤਾਇਨਾਤ ਹੈ। ਉਸ ਨੇ ਦੱਸਿਆ ਕਿ ਹੋਮਗਾਰਡ ਦਾ ਪਲਟੂਨ ਕਮਾਂਡਰ ਜਗੀਰ ਲਾਲ ਉਸ ਤੋਂ ਧਮਕੀਆਂ ਦੇ ਕੇ ਅਕਸਰ ਪੈਸਿਆਂ ਦੀ ਮੰਗ ਕਰਦਾ ਸੀ।
ਉਸ ਦੇ ਮੁਤਾਬਕ ਪਲਾਟੂਨ ਕਮਾਂਡਰ ਜਗੀਰ ਲਾਲ ਉਸ ਨੂੰ ਕਹਿੰਦਾ ਸੀ, ਕਿ ਜੇਕਰ ਉਸ ਨੇ ਉਸ ਨੂੰ ਪੈਸੇ ਨਾ ਦਿੱਤੇ, ਤਾਂ ਉਹ ਉਸ ਨੂੰ ਡਿਸਮਿਸ ਕਰਵਾ ਦੇਵੇਗਾ। ਇਹੀ ਨਹੀਂ ਪੈਸੇ ਨਾ ਮਿਲਣ ‘ਤੇ ਜਗੀਰ ਲਾਲ ਉਸ ਦੀ ਡਿਊਟੀ ‘ਤੇ ਹੋਣ ਦੇ ਬਾਵਜ਼ੂਦ ਉਸ ਦੀਆਂ ਗ਼ੈਰ ਹਾਜ਼ਰੀਆਂ ਤੱਕ ਲਗਾ ਦਿੰਦਾ ਸੀ। ਮੇਜਰ ਸਿੰਘ ਮੁਤਾਬਕ ਆਖ਼ਿਰ ਉਸ ਨੇ ਤੰਗ ਆ ਕੇ ਇਸ ਗੱਲ ਦੀ ਜਾਣਕਾਰੀ ਵਿਜੀਲੈਂਸ ਵਿਭਾਗ ਨੂੰ ਦਿੱਤੀ।
ਉੱਧਰ ਇਸ ਮਾਮਲੇ ਵਿੱਚ ਵਿਜੀਲੈਂਸ ਅਧਿਕਾਰੀ ਰਾਜਵੰਤ ਕੌਰ ਨੇ ਦੱਸਿਆ, ਕਿ ਜਗੀਰ ਲਾਲ ਰਾਮ ਦੇ ਪਲਟੂਨ ਕਮਾਂਡਰ ਨੂੰ ਹੋਮਗਾਰਡ ਦੇ ਇੱਕ ਜਵਾਨ ਕੋਲੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੇ ਜਾਣ ‘ਤੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੌਕੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਮੁਲਜ਼ਾਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਤੇ ਪੁਲਿਸ ਬਣਦੀ ਕਾਰਵਾਈ ਮੁਲਜ਼ਮ ਖ਼ਿਲਾਫ਼ ਕਰਨ ਦੀ ਗੱਲ ਕਹੀ ਰਹੀ ਹੈ।
ਇਹ ਵੀ ਪੜ੍ਹੋ:CIA ਪਟਿਆਲਾ ਨੇ ਨਸ਼ਿਆਂ ਖ਼ਿਲਾਫ਼ ਵਿਢਿਆ ਸਰਚ ਅਭਿਆਨ