ਜਲੰਧਰ: ਪੰਜਾਬ ਦੇ ਪਿੰਡ ਸੰਸਾਰਪੁਰ ਦੇ ਰਹਿਣ ਵਾਲੇ ਅਤੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਹਾਕੀ ਖੇਡ ਜਗਤ ਦੇ ਜਾਣੇ ਮਾਣੇ ਚਿਹਰੇ ਅਤੇ ਸੇਵਾਮੁਕਤ ਡੀਆਈਜੀ ਬਲਬੀਰ ਸਿੰਘ ਕੁਲਾਰ ਜੀ ਦਾ ਸ਼ੁੱਕਰਵਾਰ ਹਾਰਟ ਅਟੈਕ ਆਉਣ ਨਾਲ ਦੇਹਾਂਤ ਹੋ ਗਿਆ ਅਤੇ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੇ ਸੀ।
26 ਨਵੰਬਰ ਨੂੰ ਉਨ੍ਹਾਂ ਦਾ ਪੁੱਤਰ ਕਮਲਬੀਰ ਸਿੰਘ ( ਸੋਨੂੰ ) ਅਮਰੀਕਾ ਤੋਂ ਆਪਣੇ ਪਿੰਡ ਜਲੰਧਰ ਦੇ ਸੰਸਾਰਪੁਰ ਆਪਣੇ ਪਿਤਾ ਦੀ ਖਰਾਬ ਸਿਹਤ ਚੱਲਦਿਆਂ ਆਇਆ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਦਾ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਤੇ ਸ਼ੁੱਕਰਵਾਰ ਅਚਾਨਕ ਹਾਰਟ ਅਟੈਕ ਆਉਣ ਨਾਲ ਉਨ੍ਹਾਂ ਦੀ ਘਰ ਵਿੱਚ ਹੀ ਮੌਤ ਹੋ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਬਚਪਨ ਤੋਂ ਹੀ ਦੋ ਭੈਣਾਂ ਤੋਂ ਛੋਟਾ ਹੋਣ ਕਾਰਨ ਉਸ ਦੇ ਪਿਤਾ ਉਸ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਪਿੰਡ ਵਾਸੀਆਂ ਦੀ ਮਦਦ ਕੀਤੀ ਅਤੇ ਸਾਨੂੰ ਚੰਗੀਆਂ ਗੱਲਾਂ ਸਿਖਾਈਆਂ। ਉਨ੍ਹਾਂ ਦਾ ਕਹਿਣਾ ਹੈ ਉਹ ਅੱਜ ਜੋ ਵੀ ਹਨ ਆਪਣੇ ਪਿਤਾ ਜੀ ਦੀ ਬਦੌਲਤ ਹਨ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ।
ਇਸ ਦੇ ਨਾਲ ਹੀ ਬਲਬੀਰ ਸਿੰਘ ਕੁਲਾਰ ਦੇ ਛੋਟੇ ਭਰਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਹ ਆਪਣੇ ਵੱਡੇ ਭਰਾ ਬਲਬੀਰ ਸਿੰਘ ਨਾਲ ਇਕੱਠੇ ਖੇਡਦੇ ਸੀ ਅਤੇ ਉਨ੍ਹਾਂ ਦਾ ਹਾਕੀ ਵਿੱਚ ਬਹੁਤ ਜ਼ਿਆਦਾ ਰੁਝਾਨ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਰਾਈਟਸ ਖੇਡਦੇ ਸੀ ਅਤੇ ਉਹ ਲੈਪਟਿਨ ਖੇਡਦਾ ਹੁੰਦਾ ਸੀ ਅਤੇ ਉਹ ਆਪਣੇ ਭਰਾ ਨੂੰ ਆਪਣੇ ਪੁੱਤਰ ਵਾਂਗ ਹੀ ਸਮਝਦੇ ਸੀ, ਜਿਸਦੇ ਚੱਲਦਿਆਂ ਉਨ੍ਹਾਂ ਨੇ ਉਸ ਨੂੰ ਪੰਜਾਬ ਪੁਲਿਸ ਵਿੱਚ ਵੀ ਭਰਤੀ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਉਹ ਸਭ ਨਾਲ ਹੱਸ ਖੇਡ ਰਹੇ ਸੀ ਕਿ ਅਚਾਨਕ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਅਤੇ ਜਦੋਂ ਸਭ ਇਕੱਠੇ ਹੋ ਕੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਲੱਗੇ ਤਾਂ ਇਸ ਦੇ ਨਾਲ ਹੀ ਉਨ੍ਹਾਂ ਨੂੰ ਦੂਸਰਾ ਵੀ ਹੱਟ ਅਟੈਕ ਆ ਗਿਆ, ਜਿਸ ਦੇ ਕਾਰਨ ਉਨ੍ਹਾਂ ਦੇ ਘਰ ਵਿੱਚ ਹੀ ਮੌਤ ਹੋ ਗਈ।
ਉੱਥੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਭ ਦੀ ਬਹੁਤ ਮਦਦ ਕਰਦੇ ਸੀ ਉਹ ਹਰ ਕਿਸੇ ਦੇ ਦੁੱਖ ਵਿਚ ਖੜ੍ਹੇ ਹੁੰਦੇ ਅਤੇ ਹਰ ਕਿਸੇ ਦੇ ਸੁੱਖ ਵਿੱਚ ਖ਼ੁਸ਼ੀਆਂ ਸਾਂਝੀਆਂ ਕਰਦੇ ਸੀ।
ਜੀਵਨ ਵਿੱਚ ਪਾਈ ਗਈ ਪਾਈਆਂ ਉਪਲੱਬਧੀਆਂ