ਜਲੰਧਰ: ਪੁਲਿਸ ਵੱਲੋਂ ਅਕਸਰ ਹੀ ਲੋਕਾਂ ਦੀ ਸੁਰੱਖਿਆ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜੇਕਰ ਸੜਕਾਂ 'ਤੇ ਦੇਖੀਏ ਤਾਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਜਾ ਰਹੀਆਂ ਹੁੰਦੀਆਂ ਹਨ। ਦਿਨ ਦਿਹਾੜੇ ਸੜਕਾਂ 'ਤੇ ਘੁੰਮ ਰਹੇ ਹੈਵੀ ਵਹੀਕਲ ਲੋਕਾਂ ਦੀ ਸੁਰੱਖਿਆ 'ਤੇ ਵੱਡਾ ਸਵਾਲ ਖੜਾ ਕਰਦੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ 'ਚ ਸਵੇਰੇ 8 ਵੱਜੇ ਤੋਂ ਲੈ ਕੇ ਰਾਤ 8 ਵੱਜੇ ਤੱਕ ਹੈਵੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਹੈਵੀ ਵਹੀਕਲ ਦਿਨ ਦਿਹਾੜੇ ਸੜਕਾਂ 'ਤੇ ਘੁੰਮਦੇ ਨਜ਼ਰ ਆਉਂਦੇ ਹਨ।
ਜਲੰਧਰ ਵਿਖੇ ਦਿਨ ਦਹਾੜੇ ਹੋ ਰਹੀ ਹੈ ਕਾਨੂੰਨ ਦੀ ਉਲੰਘਣਾ, ਘੁੰਮ ਰਹੇ ਹਨ ਹੈਵੀ ਵਹੀਕਲ - latest jalandhar news
ਜਲੰਧਰ ਵਿੱਚ ਦਿਨ ਦਿਹਾੜੇ ਸ਼ਰੇਆਮ ਸੜਕਾਂ 'ਤੇ ਘੁੰਮ ਰਹੇ ਹੈਵੀ ਵਹੀਕਲ ਲੋਕਾਂ ਦੀ ਸੁਰੱਖਿਆ 'ਤੇ ਵੱਡਾ ਸਵਾਲ ਖੜਾ ਕਰਦੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ 'ਚ ਸਵੇਰੇ 8 ਵੱਜੇ ਤੋਂ ਲੈ ਕੇ ਰਾਤ 8 ਵੱਜੇ ਤੱਕ ਹੈਵੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਗਈ ਹੈ।
ਫ਼ੋਟੋ
ਇਹ ਵੀ ਪੜ੍ਹੋ: ਉਨਾਓ ਕਾਂਡ: ਸੀਐਮ ਯੋਗੀ ਨੇ ਕਿਹਾ, ਫਾਸਟ ਟਰੈਕ ਕੋਰਟ ਵਿੱਚ ਦੋਸ਼ੀਆਂ ਨੂੰ ਕਰਵਾਈ ਜਾਵੇਗੀ ਸਖ਼ਤ ਸਜ਼ਾ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਲੰਧਰ ਟ੍ਰੈਫਿਕ ਪੁਲਿਸ ਦੇ ਏਸੀਪੀ ਹਰਬਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੈਵੀ ਵਾਹਨਾਂ ਦੇ ਚਲਾਣ ਕੱਟੇ ਜਾਂਦੇ ਹਨ।