ਜਲੰਧਰ:ਕਾਲਾ ਸਿੰਘਾਂ ਰੋਡ ਜੋ ਕਿ ਸੁਲਤਾਨਪੁਰ ਲੋਧੀ (Sultanpur Lodhi) ਵੱਲ ਨੂੰ ਜਾਂਦਾ ਹੈ।ਸਰਕਾਰ ਨੇ ਇਸ ਸੜਕ ਵਿਚ ਸੀਵਰੇਜ (Sewerage) ਪਾ ਕੇ ਨਵੀਂ ਸੜਕ ਵੀ ਬਣਾਈ ਸੀ ਅਤੇ ਸਰਕਾਰ ਨੇ ਇਸ ਸੜਕ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਮੀਂਹ ਨੇ ਕੁੱਝ ਘੰਟਿਆਂ ਵਿਚ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ।ਸੜਕ ਉਤੇ ਮੀਂਹ ਦਾ ਪਾਣੀ ਇੱਕਠਾ ਹੋਣ ਕਰਕੇ ਛੱਪੜ ਲੱਗ ਗਿਆ ਹੈ।ਇਸ ਦੌਰਾਨ ਆਵਾਜ਼ਾਈ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਇਲਾਕਾ ਨਿਵਾਸੀ ਸੋਨੂੰ ਬਾਬਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ (Administration)ਵੱਲੋਂ ਬਣਾਈ ਗਈ ਸੜਕ ਬਿਲਕੁਲ ਹੀ ਨਿਕੰਮਾ ਸਾਬਿਤ ਹੋਇਆ ਹੈ ਅਤੇ ਕੁਝ ਹੀ ਘੰਟਿਆਂ ਦੇ ਮੀਂਹ ਨੇ ਇਥੇ ਮੁੜ ਤੋਂ ਉਹੀ ਪੁਰਾਣੇ ਬਦਤਰ ਹਾਲਾਤ ਪੈਦਾ ਕਰ ਦਿੱਤੇ ਗਏ ਹਨ।