ਜਲੰਧਰ: ਪੰਜਾਬ ਵਿੱਚ ਇਕ ਸਮਾਂ ਸੀ ਜਦੋ ਸਰਕਾਰੀ ਬੱਸਾਂ ਨਾ ਸਿਰਫ ਇੰਟਰ ਸਟੇਟ ਇੰਟਰ ਡਿਸਟ੍ਰਿਕ ਚੱਲਦੀਆਂ ਸੀ ਅਸੀਂ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਵਿੱਚ ਜਿੱਥੇ ਕਰੀਬ 2500 ਸਰਕਾਰੀ ਬੱਸਾਂ ਹਨ ਉਧਰ ਦੂਸਰੇ ਪਾਸੇ ਕਰੀਬ 13000 ਪ੍ਰਾਈਵੇਟ ਬੱਸਾਂ ਸੜਕਾਂ 'ਤੇ ਦੌੜ ਰਹੀਆਂ ਹਨ। ਪੰਜਾਬ ਵਿੱਚ ਇਕ ਪਾਸੇ ਜਿੱਥੇ ਸਰਕਾਰ ਲਗਾਤਾਰ ਆਪਣੇ ਟਰਾਂਸਪੋਰਟ ਮਹਿਕਮੇ ਨੂੰ ਬਿਹਤਰ ਬਣਾਉਣ ਦੀ ਗੱਲ ਕਰਦੀਆਂ ਹਨ ਉਥੇ ਹੀ ਦੂਸਰੇ ਪ੍ਰਾਈਵੇਟ ਬੱਸਾਂ ਦੀ ਵਧਦੀ ਗਿਣਤੀ ਇਹ ਦੱਸਦੀ ਹੈ ਕਿ ਪੰਜਾਬ ਵਿੱਚ ਪਬਲਿਕ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਪ੍ਰਾਈਵੇਟ ਕਾਰੋਬਾਰੀ ਪੂਰੀ ਤਰ੍ਹਾਂ ਹਾਵੀ ਹਨ।
ਪੰਜਾਬ ਵਿੱਚ ਪ੍ਰਾਈਵੇਟ ਪਬਲਿਕ ਟਰਾਂਸਪੋਰਟ ਉੱਪਰ ਰਾਜਨੀਤਿਕ ਪਾਰਟੀਆਂ ਦਾ ਕਬਜ਼ਾ: ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਦੇ ਕਾਰੋਬਾਰ ਵਿੱਚ ਕਰੀਬ 13 ਹਜ਼ਾਰ ਬੱਸਾਂ ਇਸ ਵੇਲੇ ਸੜਕਾਂ 'ਤੇ ਦੌੜ ਰਹੀਆਂ ਹਨ ਇਨ੍ਹਾਂ ਵਿੱਚੋਂ ਤਕਰੀਬਨ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਜਾਂ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਹਨ। ਜੇਕਰ ਇਕੱਲੇ ਬਾਦਲ ਪਰਿਵਾਰ ਦੀ ਗੱਲ ਕਰੀਏ ਤਾਂ ਇਕੱਲੇ ਬਾਦਲ ਪਰਿਵਾਰ ਕੋਲ 460 ਦੇ ਕਰੀਬ ਬੱਸਾਂ ਹਨ। ਜੋ ਸਿਰਫ਼ ਪੰਜਾਬ ਅਤੇ ਨੇੜਲੇ ਸੂਬਿਆਂ ਵਿੱਚ ਹੀ ਨਹੀਂ ਬਲਕਿ ਦਿੱਲੀ ਏਅਰਪੋਰਟ ਤੱਕ ਜਾਂਦੀਆਂ ਹਨ।
ਇਸ ਵਿੱਚ ਔਰਬਿਟ,ਡੱਬਵਾਲੀ,ਰਾਜਧਾਨੀ,ਡੀਐਮਐਸ ਵਰਗੀਆਂ ਟਰਾਂਸਪੋਰਟ ਕੰਪਨੀਆਂ ਸ਼ਾਮਲ ਹਨ। ਇਹ ਹੀ ਨਹੀਂ ਪਬਲਿਕ ਟਰਾਂਸਪੋਰਟ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਦਿ ਕਰਤਾਰ ਬੱਸ ਸਰਵਿਸ , ਆਪ ਵਿਧਾਇਕ ਦੀ ਹੁਸ਼ਿਆਰਪੁਰ ਐਕਸਪ੍ਰੈਸ ਇਸ ਤੋਂ ਇਲਾਵਾ ਪਟਿਆਲਾ ਐਕਸਪ੍ਰੈਸ,ਲਿਬੜਾ ਟਰਾਂਸਪੋਰਟ, ਪਿਆਰ ਬੱਸ,ਜੁਝਾਰ ਬੱਸ,ਇੰਡੋ ਕੈਨੇਡੀਅਨ ਬੱਸ ਸਰਵਿਸ, ਰਾਜ ਟਰਾਂਸਪੋਰਟ ਅਤੇ ਗਰੀਨ ਰੋਡਵੇਜ਼ ਵਰਗੀਆਂ ਹੋਰ ਬਹੁਤ ਸਾਰੀਆਂ ਅਜਿਹੀਆਂ ਟਰਾਂਸਪੋਰਟ ਕੰਪਨੀਆਂ ਹਨ ਜਿਨ੍ਹਾਂ ਦੇ ਮਾਲਕ ਜਾਂ ਅਤੇ ਰਾਜਨੀਤਿਕ ਪਾਰਟੀ ਦੇ ਨੇਤਾ ਜਾਂ ਫਿਰ ਉਨ੍ਹਾਂ ਦੇ ਨਜ਼ਦੀਕੀ ਹਨ।
ਪੰਜਾਬ 'ਚ ਸਰਕਾਰੀ ਪਬਲਿਕ ਟਰਾਂਸਪੋਰਟ ਮੁਲਾਜ਼ਮਾ ਨੂੰ ਨਹੀਂ ਦੇ ਰਹੇ ਸਮੇਂ ਸਿਰ ਤਨਖਾਹ: ਇਕ ਪਾਸੇ ਜਿਥੇ ਪੰਜਾਬ ਵਿੱਚ ਲਗਾਤਾਰ ਪ੍ਰਾਈਵੇਟ ਪਬਲਿਕ ਟਰਾਂਸਪੋਰਟ ਦਿਨ ਬ ਦਿਨ ਫਲ ਫੁੱਲ ਰਹੀ ਹੈ ਉਹਦੇ ਦੂਸਰੇ ਪਾਸੇ ਪੰਜਾਬ ਰੋਡਵੇਜ਼,ਪਨਬਸ ਵਰਗੇ ਸਰਕਾਰੀ ਟਰਾਂਸਪੋਰਟ ਅਦਾਰੇ ਲਗਾਤਾਰ ਪਿਛੜ ਰਹੇ ਹਨ। ਅੱਜ ਇਨ੍ਹਾਂ ਅਦਾਰਿਆਂ ਵਿੱਚ ਇਕ ਵੱਡੀ ਗਿਣਤੀ ਕੱਚੇ ਮੁਲਾਜ਼ਮਾਂ ਦੀ ਹੈ ਜੋ ਮਹਿਜ਼ ਦਸ ਦਸ ਹਜ਼ਾਰ ਰੁਪਏ ਤੇ ਨੌਕਰੀ ਕਰ ਰਹੇ ਹਨ ਪਰ ਇਹ ਅਦਾਰੇ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਵੀ ਸਮੇਂ ਸਿਰ ਤਨਖ਼ਾਹ ਨਹੀਂ ਦੇ ਰਹੇ।ਜਿਸ ਦੇ ਚੱਲਦੇ ਇਨ੍ਹਾਂ ਕੱਚੇ ਮੁਲਾਜ਼ਮਾਂ ਵੱਲੋਂ ਆਪਣੀ ਤਨਖ਼ਾਹ ਲਈ ਧਰਨੇ ਪ੍ਰਦਰਸ਼ਨ ਤੱਕ ਕੀਤੇ ਜਾ ਰਹੇ ਹਨ।
ਇਹ ਗੱਲ ਉਦੋਂ ਹੋਰ ਸਾਫ਼ ਹੋ ਗਈ ਸੀ ਜਦੋਂ ਪੰਜਾਬ ਦੇ ਸਾਬਕਾ ਕਾਂਗਰਸੀ ਟਰਾਂਸਪੋਰਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਬਿਆਨ ਦਿੱਤੇ ਸੀ ਕਿ ਪੰਜਾਬ ਰੋਡਵੇਜ਼ ਪਿਛਲੇ ਚੌਦਾਂ ਸਾਲਾਂ ਦੌਰਾਨ 6600 ਕਰੋੜ ਰੁਪਏ ਘਾਟੇ ਵਿਚ ਗਈ ਹੈ। ਇਸ ਦੇ ਨਾਲ ਹੀ ਉਸ ਵੇਲੇ ਇਹ ਗੱਲ ਵੀ ਸਾਹਮਣੇ ਆ ਗਈ ਸੀ ਕਿ ਪੰਜਾਬ ਵਿਚ ਬਹੁਤ ਸਾਰੀਆਂ ਪ੍ਰਾਈਵੇਟ ਬੱਸਾਂ ਬਿਨ੍ਹਾਂ ਪਰਮਿਟ ਤੋਂ ਚਲਾਈਆ ਜਾ ਰਹੀਆਂ ਹਨ। ਜਿਸ ਕਰਕੇ ਖੁਦ ਰਾਜਾ ਵੜਿੰਗ ਵੱਲੋਂ ਸੈਂਕੜੇ ਪ੍ਰਾਈਵੇਟ ਬੱਸਾਂ ਦੇ ਚਲਾਨ ਕੱਟੇ ਗਏ ਉਨ੍ਹਾਂ ਨੂੰ ਬੋਰਡ ਵੀ ਕੀਤਾ ਗਿਆ ਸੀ।