ਪੰਜਾਬ

punjab

ETV Bharat / state

ਹਰਸਿਮਰਤ ਕੌਰ ਬਾਦਲ ਨੇ ਆਖੀ ਵੱਡੀ ਗੱਲ, ਵਿਰੋਧੀਆਂ ਦੀ ਉੱਡੀ ਨੀਂਦ

ਵਾਲਮੀਕਿ ਜੈਅੰਤੀ (Sri Valmiki Jayanti) ਮੌਕੇ ਜਲੰਧਰ ਵਿੱਚ ਹਰਸਿਮਰਤ ਬਾਦਲ (Harsimrat Kaur Badal) ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਉਹ ਭਾਜਪਾ ਦੇ ਨਾਲ ਰਲੇ ਹੋਏ ਹਨ ਤੇ ਹਮੇਸ਼ਾ ਭਾਜਪਾ ਦੀ ਬੋਲੀ ਬੋਲਦੇ ਹਨ।

ਹਰਸਿਮਰਤ ਬਾਦਲ ਨੇ ਕੇਂਦਰ ਸਰਕਾਰ ਤੇ ਕੈਪਟਨ 'ਤੇ ਸਾਧੇ ਨਿਸ਼ਾਨੇ
ਹਰਸਿਮਰਤ ਬਾਦਲ ਨੇ ਕੇਂਦਰ ਸਰਕਾਰ ਤੇ ਕੈਪਟਨ 'ਤੇ ਸਾਧੇ ਨਿਸ਼ਾਨੇ

By

Published : Oct 20, 2021, 5:31 PM IST

Updated : Oct 20, 2021, 8:09 PM IST

ਜਲੰਧਰ: ਜਿੱਥੇ ਅੱਜ ਬੁੱਧਵਾਰ ਨੂੰ ਭਗਵਾਨ ਸ੍ਰੀ ਵਾਲਮੀਕ ਜੀ ਦਾ ਪ੍ਰਕਾਸ਼ ਪਰਵ (Prakash Parv of Lord Sri Valmik Ji) ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂ ਰਿਹਾ ਹੈ। ਉੱਥੇ ਹੀ ਪੰਜਾਬ ਵਿੱਚ ਵਧਾਈਆਂ ਦੇਣ ਦੇ ਨਾਲ-ਨਾਲ ਰਾਜਨੀਤੀ ਨਿਸ਼ਾਨੇ ਵੀ ਸਾਧੇ ਜਾ ਰਹੇ ਹਨ। ਜਲੰਧਰ ਵਿਖੇ ਭਗਵਾਨ ਸ੍ਰੀ ਵਾਲਮੀਕਿ ਜੈਅੰਤੀ (Lord Sri Valmiki Jayanti) ਮੌਕੇ ਸਾਬਕਾ ਕੇਂਦਰੀ ਹਰਸਿਮਰਤ ਕੌਰ ਬਾਦਲ (Harsimrat Kaur Badal) ਵੱਲੋਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।

ਇਸ ਮੌਕੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਨਿਸ਼ਾਨੇ 'ਤੇ ਲਿਆ। ਹਰਸਿਮਰਤ ਬਾਦਲ ਨੇ ਕਿਹਾ ਕਿ ਕੈਪਟਨ ਨੇ ਸਾਰਿਆਂ ਨਾਲ ਝੂਠੇ ਵਾਅਦੇ ਕੀਤੇ ਹਨ। ਉਨ੍ਹਾਂ ਕੈਪਟਨ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕੈਪਟਨ ਹਮੇਸ਼ਾ ਹੀ ਭਾਜਪਾ ਦੀ ਬੋਲੀ ਬੋਲਦੇ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੈਪਟਨ ਦੇ ਖਿਲਾਫ਼ ਕਦੇ ਨਹੀਂ ਬੋਲੇ। ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਭ ਰਲੇ ਹੋਏ ਹਨ।

ਹਰਸਿਮਰਤ ਕੌਰ ਬਾਦਲ ਨੇ ਆਖੀ ਵੱਡੀ ਗੱਲ, ਵਿਰੋਧੀਆਂ ਦੀ ਉੱਡੀ ਨੀਂਦ

ਹਰਸਿਮਰਤ ਬਾਦਲ (Harsimrat Kaur Badal) ਨੇ ਕਿਹਾ ਕੈਪਟਨ (Capt. Amarinder Singh) ਤੇ ਵੱਡਾ ਇਲਜ਼ਾਮ ਲਗਾਉਂਦੇ ਕਿਹਾ ਕਿ ਉਹ 2017 ਦੇ ਵਿੱਚ ਵੀ ਭਾਜਪਾ ਦੇ ਨਾਲ ਰਲੇ ਹੋਏ ਸਨ ਤੇ ਉਨ੍ਹਾਂ ਨੂੰ ਖੁਦ ਭਾਜਪਾ ਨੇ ਕੈਪਟਨ ਨੂੰ ਵੋਟਾਂ ਪਵਾਈਆਂ ਹਨ।

ਹਰਸਿਮਰਤ ਬਾਦਲ (Harsimrat Kaur Badal) ਨੇ ਕਿਹਾ ਕਿ ਜੇ ਅਕਾਲੀ- ਕੈਪਟਨ ਰਲੇ ਹੁੰਦੇ ਤਾਂ ਅੱਜ ਹਾਲਾਤ ਕੁੱਝ ਹੋਣ ਸਾਰੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਲਾਈ ਦੇ ਲਈ ਉਨ੍ਹਾਂ ਦਾ ਭਾਜਪਾ ਦੇ ਨਾਲ ਗੱਠਜੋੜ ਸੀ। ਹਰਸਿਮਰਤ ਬਾਦਲ (Harsimrat Kaur Badal) ਨੇ ਕਿਹਾ ਕਿ ਇਹ ਲੋਕ ਪੰਜਾਬ ਵਿਰੋਧੀ ਹਨ। ਇਸ ਲਈ ਲੋਕ ਇੰਨ੍ਹਾਂ ਨੂੰ 2022 ਦੇ ਵਿੱਚ ਜਵਾਬ ਦੇਣਗੇ। ਇਸ ਦੌਰਾਨ ਉੁਨ੍ਹਾਂ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਕਦੇ ਵੀ ਕੈਪਟਨ ਦੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰਦਾ ਸਕਦਾ ਤੇ ਨਾ ਹੀ ਕਦੇ ਕਰੇਗਾ।

ਇਹ ਵੀ ਪੜ੍ਹੋ:-ਕੈਪਟਨ ਦੀ ਭਾਜਪਾ ਨਾਲ ਮਿਲੀਭੁਗਤ: ਰਾਜਾ ਵੜਿੰਗ

Last Updated : Oct 20, 2021, 8:09 PM IST

ABOUT THE AUTHOR

...view details