ਜਲੰਧਰ: ਕ੍ਰਿਕਟਰ ਖਿਡਾਰੀ ਹਰਭਜਨ ਸਿੰਘ ਨੇ ਕੋਵਿਡ-19 ਮਹਾਮਾਰੀ ਨਾਲ ਲੜਾਈ ਵਿੱਚ ਯੋਗਦਾਨ ਦਿੰਦੇ ਹੋਏ ਆਪਣੇ ਜੱਦੀ ਸ਼ਹਿਰ ਜਲੰਧਰ ਵਿੱਚ 5 ਹਜ਼ਾਰ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਵਾਅਦਾ ਕੀਤਾ ਹੈ। ਹਰਭਜਨ ਨੇ ਕਿਹਾ, ''ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਗੀਤਾ ਤੇ ਮੈਂ ਜਲੰਧਰ ਵਿਚ ਰਹਿਣ ਵਾਲੇ 5000 ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਸੰਕਲਪ ਲੈਂਦੇ ਹਾਂ।
ਕੋਰੋਨਾ ਦੀ ਜੰਗ ‘ਚ ਹਰਭਜਨ ਦਾ ਵੱਡਾ ਐਲਾਨ, 5000 ਪਰਿਵਾਰਾਂ ਨੂੰ ਵੰਡਣਗੇ ਰਾਸ਼ਨ - Harbhajan singh
ਹਰਭਜਨ ਨੇ ਕਿਹਾ, ''ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਗੀਤਾ ਤੇ ਮੈਂ ਜਲੰਧਰ ਵਿੱਚ ਰਹਿਣ ਵਾਲੇ 5000 ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਸੰਕਲਪ ਲੈਂਦੇ ਹਾਂ।

ਇਹ ਰਾਸ਼ਨ ਉਨ੍ਹਾਂ ਲੋਕਾਂ ਵਿੱਚ ਵੰਡਿਆ ਜਾਵੇਗਾ, ਜਿਹੜੇ ਇਸ ਮੁਸ਼ਕਿਲ ਸਮੇਂ 'ਚ ਆਪਣੇ ਪਰਿਵਾਰਾਂ ਨੂੰ ਭੋਜਨ ਦੇਣ ਲਈ ਸੰਘਰਸ਼ ਕਰ ਰਹੇ ਹਨ। ਅਸੀਂ ਸੰਘਰਸ਼ ਦੇ ਭਾਰ ਨੂੰ ਕੁਝ ਘੱਟ ਕਰਨ ਲਈ ਆਪਣੇ ਸਾਥੀ ਨਾਗਰਿਕਾਂ ਦੀ ਸਹਾਇਤਾ ਤੇ ਸਮਰਥਨ ਕਰਨਾ ਜਾਰੀ ਰੱਖਾਂਗੇ।''
ਦੱਸਣਯੋਗ ਹੈ ਕਿ ਭੱਜੀ ਨੇ ਆਪਣੀ ਕ੍ਰਿਕਟ ਅਕੈਡਮੀ ਦੇ ਪ੍ਰਤੀਨਿਧੀਆਂ ਵਿਕਰਮ ਸਿੱਧੂ ਤੇ ਵਿਸ਼ੂ ਆਦਿ ਅਤੇ ਆਪਣੇ ਦੋਸਤਾਂ ਤੇ ਪੀ.ਸੀ.ਏ. ਦੇ ਜੁਆਇੰਟ ਸਕੱਤਰ ਸੁਰਜੀਤ ਰਾਏ ਬਿੱਟੂ ਦੀ ਡਿਊਟੀ ਲਾਈ ਹੈ। ਜੋ ਕਿ ਲੋੜਵੰਦਾਂ ਨੂੰ ਰਾਸ਼ਨ ਵੰਡਣਗੇ। ਉਕਤ ਲੋਕਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਭੱਜੀ ਦੀ ਇੱਛਾ ਅਨੁਸਾਰ ਸੈਂਕੜੇ ਪਰਿਵਾਰਾਂ ਨੂੰ ਰਾਸ਼ਨ ਦੇ ਪੈਕੇਟ ਵੰਡਣੇ ਸ਼ੁਰੂ ਕਰ ਦਿੱਤੇ।