ਜਲੰਧਰ : ਪੂਰੇ ਪੰਜਾਬ ਵਿਚ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਪਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਜਲੰਧਰ ਵਿਖੇ ਜਿਥੇ ਆਮ ਲੋਕ ਵੋਟਾਂ ਪਾਉਣ ਪਹੁੰਚ ਰਹੇ ਹਨ ਉਥੇ ਹੀ ਭਾਰਤੀ ਕ੍ਰਿਕਟ ਖਿਡਾਰੀ ਭੱਜੀ ਨੇ ਵੀ ਜਲੰਧਰ ਵਿਖੇ ਆਪਣੀ ਵੋਟ ਪਾਈ ।
ਕ੍ਰਿਕਟਰ ਹਰਭਜਨ ਸਿੰਘ ਨੇ ਵੋਟ ਪਾ ਲੋਕਾਂ ਨੂੰ ਵੀ ਕੀਤੀ ਵੋਟ ਪਾਉਣ ਦੀ ਅਪੀਲ - punjab
ਜਲੰਧਰ ਵਿਖੇ ਕ੍ਰਿਕਟਰ ਹਰਭਜਨ ਸਿੰਘ ਨੇ ਖੁਦ ਵੋਟ ਪਾ ਕੇ ਲੋਕਾਂ ਨੂੰ ਵੀ ਵੋਟ ਦੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਕ੍ਰਿਕਟਰ ਹਰਭਜਨ ਸਿੰਘ
ਭੱਜੀ ਨੇ ਕਿਹਾ ਕਿ ਅੱਜ ਦੇ ਦਿਨ ਹਰ ਵੋਟਰ ਨੂੰ ਆਪਣੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂਕਿ ਇਕ ਸੂਝਵਾਨ ਨੇਤਾ ਨੂੰ ਮੌਕਾ ਦਿੱਤਾ ਜਾਏ, ਉਥੇ ਦੂਜੇ ਪਾਸੇ ਉਸ ਨੇਤਾ ਨੂੰ ਵੀ ਲੋਕਾਂ ਦੇ ਵਿਸ਼ਵਾਸ 'ਤੇ ਖਰਾ ਉਤਰਨਾ ਚਾਹੀਦਾ ਹੈ ਜਿਸ 'ਤੇ ਲੋਕਾਂ ਨੇ ਵਿਸ਼ਵਾਸ ਕੀਤਾ ਹੈ।
ਉਨ੍ਹਾਂ ਨੇ ਜਲੰਧਰ ਬਾਰੇ ਕਿਹਾ ਕਿ ਜਲੰਧਰ ਵਿਖੇ ਹਰ ਮੁੱਢਲੀ ਜ਼ਰੂਰਤ ਆਮ ਲੋਕਾਂ ਨੂੰ ਪਹੁੰਚਣੀ ਚਾਹੀਦੀ ਹੈ ਜਿਸ ਵਿੱਚ ਸਾਹਿਤ ਅਤੇ ਸਿੱਖਿਆ ਸਭ ਤੋਂ ਉਪਰ ਹੋਣੀ ਚਾਹੀਦੀ ਹੈ ।