ਪੰਜਾਬ

punjab

ETV Bharat / state

ਪਤੀ ਤੋਂ ਪ੍ਰੇਸ਼ਾਨ ਨਵ-ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਚੀਜ਼, ਹਾਲਤ ਗੰਭੀਰ - ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਚੀਜ਼

ਜਲੰਧਰ ਵਿਖੇ ਇੱਕ ਨਵ-ਵਿਆਹੁਤਾ ਵੱਲੋਂ ਪਤੀ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੀ ਸੂਚਨਾ ਹੈ, ਜਿਸ ਦੀ ਹਾਲਤ ਸਿਵਲ ਹਸਪਤਾਲ ਵਿੱਚ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਸਿਵਲ ਹਸਪਤਾਲ ਪੁੱਜ ਕੇ ਮਾਮਲੇ ਵਿੱਚ ਜਾਂਚ ਅਰੰਭ ਦਿੱਤੀ ਹੈ।

ਪਤੀ ਤੋਂ ਪ੍ਰੇਸ਼ਾਨ ਨਵ-ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਚੀਜ਼, ਹਾਲਤ ਗੰਭੀਰ
ਪਤੀ ਤੋਂ ਪ੍ਰੇਸ਼ਾਨ ਨਵ-ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਚੀਜ਼, ਹਾਲਤ ਗੰਭੀਰ

By

Published : Nov 27, 2020, 4:20 PM IST

ਜਲੰਧਰ: ਇੱਕ ਨਵ-ਵਿਆਹੁਤਾ ਵੱਲੋਂ ਪਤੀ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੀ ਸੂਚਨਾ ਹੈ, ਜਿਸ ਦੀ ਹਾਲਤ ਸਿਵਲ ਹਸਪਤਾਲ ਵਿੱਚ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਸਿਵਲ ਹਸਪਤਾਲ ਪੁੱਜ ਕੇ ਮਾਮਲੇ ਵਿੱਚ ਜਾਂਚ ਅਰੰਭ ਦਿੱਤੀ ਹੈ।

ਪਤੀ ਤੋਂ ਪ੍ਰੇਸ਼ਾਨ ਨਵ-ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਚੀਜ਼, ਹਾਲਤ ਗੰਭੀਰ

ਪੀੜਤ ਦੀ ਭੈਣ ਮੋਨਿਕਾ ਨੇ ਦੱਸਿਆ ਕਿ ਰਸ਼ਮੀ ਦੀ ਸਾਲ ਪਹਿਲਾਂ ਲਵ ਮੈਰਿਜ ਹੋਈ ਸੀ ਪਰੰਤੂ ਵਿਆਹ ਤੋਂ ਬਾਅਦ ਉਸਦਾ ਘਰਵਾਲਾ ਹੋਰਨਾਂ ਕੁੜੀਆਂ ਪਿੱਛੇ ਜਾਣ ਲੱਗ ਪਿਆ, ਜਿਸ ਤੋਂ ਰਸ਼ਮੀ ਉਸ ਨੂੰ ਰੋਕਦੀ ਤਾਂ ਉਹ ਉਸਦੀ ਕੁੱਟਮਾਰ ਕਰਦਾ ਸੀ। ਉਪਰੰਤ ਰਸ਼ਮੀ ਹੁਣ ਪੇਕੇ ਆ ਗਈ ਸੀ ਪਰੰਤੂ ਉਸਦੇ ਘਰਵਾਲੇ ਨੇ ਇਥੇ ਆ ਕੇ ਵੀ ਉਸ ਦੀ ਭਾਰੀ ਕੁੱਟਮਾਰ ਕੀਤੀ, ਜਿਸ ਤੋਂ ਤੰਗ ਆ ਕੇ ਰਸ਼ਮੀ ਨੇ ਬੀਤੇ ਦਿਨ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।

ਮੋਨਿਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਸ਼ਮੀ ਦੀ ਕਿਸੇ ਸਹੇਲੀ ਨੇ ਦੱਸਿਆ ਤਾਂ ਉਹ ਤੁਰੰਤ ਮੌਕੇ 'ਤੇ ਪੁੱਜੇ ਅਤੇ ਬੇਹੋਸ਼ ਹਾਲਤ ਵਿੱਚ ਰਸ਼ਮੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਉਨ੍ਹਾਂ ਕਿਹਾ ਕਿ ਅਜੇ ਤੱਕ ਰਸ਼ਮੀ ਨੂੰ ਹੋਸ਼ ਨਹੀਂ ਆਈ ਹੈ।

ਉਧਰ, ਪੁਲਿਸ ਅਧਿਕਾਰੀ ਨੇ ਕਿਹਾ ਕਿ ਕਿਸੇ ਕੁੜੀ ਦੇ ਜ਼ਹਿਰੀਲੀ ਚੀਜ਼ ਨਿਗਲਣ ਬਾਰੇ ਸੂਚਨਾ ਮਿਲੀ ਸੀ, ਜਿਸ 'ਤੇ ਉਹ ਮੌਕੇ 'ਤੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਕੁੜੀ ਦੇ ਬਿਆਨ ਲਏ ਗਏ ਹਨ ਅਤੇ ਮੁੰਡੇ ਨੂੰ ਬੁਲਾਇਆ ਜਾਵੇਗਾ ਅਤੇ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details