ਪੰਜਾਬ

punjab

ETV Bharat / state

ਅੱਧੇ ਘੰਟੇ ਦੇ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ - ਵੱਡੇ ਵੱਡੇ ਦਾਅਵੇ

ਮੌਨਸੂਨ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ ਤੇ ਲੋਕ ਵੀ ਮੀਂਹ ਦਾ ਖੂਬ ਮਜ਼ਾ ਲੈ ਰਹੇ ਹਨ ਪਰ ਜਿੱਥੇ ਇੱਕ ਪਾਸੇ ਮੀਂਹ ਨੇ ਲੋਕਾਂ ਨੂੰ ਤੱਪਦੀ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਮੀਂਹ ਨੇ ਪ੍ਰਸ਼ਾਸਨ ਦੇ ਇੰਤਜ਼ਾਮਾਂ ਦੀ ਪੋਲ ਵੀ ਖੋਲ੍ਹ ਦਿੱਤੀ। ਜਲੰਧਰ ਦੀਆਂ ਸੜਕਾਂ 'ਤੇ ਜਗ੍ਹਾ-ਜਗ੍ਹਾ ਪਾਣੀ ਖੜਾ ਹੋਣ ਕਰਕੇ ਲੋਕਾਂ ਨੂੰ ਆਵਾਜਾਈ ਵਿੱਚ ਵੀ ਦਿੱਕਤ ਆ ਰਹੀ ਹੈ।

Half an hour of rain put question mark on administration claims
ਅੱਧੇ ਘੰਟੇ ਦੇ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ

By

Published : Aug 10, 2020, 3:24 PM IST

ਜਲੰਧਰ: ਪਿਛਲੇ 10 ਸਾਲਾਂ ਤੋਂ ਕਾਲਾ ਸੰਘਿਆ ਰੋਡ ਦੇ ਹਾਲਾਤ ਅਜਿਹੇ ਨੇ ਕਿ ਹਰ ਦਸ ਕਦਮ ਦੀ ਦੂਰੀ 'ਤੇ ਇਹ ਸੜਕ ਟੁੱਟੀ ਹੋਈ ਹੈ। ਪ੍ਰਸ਼ਾਸਨ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰਦਾ ਹੈ ਪਰ ਮੌਨਸੂਨ ਦੌਰਾਨ ਹੋਏ ਇਸ ਅੱਧੇ ਘੰਟੇ ਦੇ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਹੈ।

ਅੱਧੇ ਘੰਟੇ ਦੇ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ

ਜਦੋਂ ਮੀਂਹ ਪੈਂਦਾ ਹੈ ਤੇ ਇਸ ਰੋਡ ਤੋਂ ਗੁਜ਼ਰਨਾ ਲੋਕਾਂ ਵੱਲੋਂ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਇੱਥੇ ਤੱਕ ਕਿ ਇਸ ਖੜ੍ਹੇ ਪਾਣੀ ਵਿੱਚ ਕਈ ਲੋਕ ਆਪਣੇ ਵਾਹਨਾਂ ਸਮੇਤ ਡਿੱਗ ਵੀ ਪੈਂਦੇ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਜਦੋਂ ਪਹਿਲਾਂ ਕੌਂਸਲਰ ਸੀ ਤਾਂ ਉਹ ਉਦੋਂ ਆਪਣੇ ਇਲਾਕੇ ਵਿੱਚ ਹਰ ਕੰਮ ਕਰਵਾਉਂਦੇ ਸੀ ਪਰ ਜਦੋਂ ਤੋਂ ਉਹ ਮੇਅਰ ਬਣੇ ਹਨ ਉਨ੍ਹਾਂ ਨੇ ਜਲੰਧਰ ਦੀ ਸਾਰ ਹੀ ਲੈਣੀ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਸਰਕਾਰ ਬਣੇ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਜੇ ਤੱਕ ਉਨ੍ਹਾਂ ਨੇ ਇਸ ਕਾਲੇ ਸੰਘੇ ਰੋਡ ਦੀ ਇੱਕ ਵਾਰ ਵੀ ਸਾਰ ਨਹੀਂ ਲਈ ਹੈ।

ਜਲੰਧਰ ਕਾਰਪੋਰੇਸ਼ਨ ਦੇ ਮੇਅਰ ਜਗਦੀਸ਼ ਰਾਜਾ ਉਨ੍ਹਾਂ ਨੂੰ ਹਰ ਵਾਰ ਇਸ ਰੋਡ ਦੇ ਬਣਨ ਤੇ ਲਾਰਾ ਲਗਾ ਦਿੰਦੇ ਹਨ ਉਨ੍ਹਾਂ ਕਿਹਾ ਸੀ ਕਿ ਇਸ ਰੋਡ ਨੂੰ ਅਗਸਤ ਵਿੱਚ ਬਣਵਾਇਆ ਜਾਵੇਗਾ ਪਰ ਉਨ੍ਹਾਂ ਕਾਰਪੋਰੇਸ਼ਨ ਦੀਆਂ ਮਸ਼ੀਨਾਂ ਆਉਂਦੀਆਂ ਹਨ ਅਤੇ ਸਾਈਡਾਂ ਤੋਂ ਮਿੱਟੀ ਉਖਾੜ ਕੇ ਚੱਲੀ ਜਾਂਦੀ ਹੈ ਤੇ ਕੋਈ ਵੀ ਰੋਡ ਦਾ ਕੰਮ ਸ਼ੁਰੂ ਨਹੀਂ ਹੁੰਦਾ। ਜਿਸ ਦੇ ਚੱਲਦੇ ਸਥਾਨਕ ਨਿਵਾਸੀ ਬੇਹੱਦ ਪ੍ਰੇਸ਼ਾਨ ਹਨ ਅਤੇ ਹੁਣ ਮੇਅਰ ਕਹਿ ਰਹੇ ਨੇ ਕਿ ਇਹ ਰੋਡ ਦਸੰਬਰ ਵਿੱਚ ਬਣੇਗਾ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਕੋਈ ਉਮੀਦ ਨਹੀਂ ਲੱਗਦੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਰੋਡ ਤਾਂ ਅਗਲੇ ਸਾਲ ਕੀ ਕਾਂਗਰਸ ਦੀ ਪੂਰੀ ਸਰਕਾਰ ਦੇ ਰਹਿੰਦੇ ਹੋਏ ਨਹੀਂ ਬਣ ਸਕਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਉਹ ਇਸ ਗੰਭੀਰ ਮੁੱਦੇ ਵੱਲ ਧਿਆਨ ਦੇਣ ਅਤੇ ਇਸ ਰੋਡ ਨੂੰ ਬਣਾਉਣ ਲਈ ਜਲਦ ਤੋਂ ਜਲਦ ਕੋਈ ਅਹਿਮ ਕਦਮ ਚੁੱਕਿਆ ਜਾਵੇ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਪ੍ਰਸ਼ਾਸਨ ਵੱਲੋਂ ਇਸ ਰੋਡ ਨੂੰ ਕਦੋਂ ਤੱਕ ਬਣਾਇਆ ਜਾਵੇਗਾ ਜਾਂ ਸਥਾਨਕ ਲੋਕਾਂ ਨੂੰ ਇਸੇ ਤਰ੍ਹਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

ABOUT THE AUTHOR

...view details