ਜਲੰਧਰ:ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੇ ਵੱਲੋਂ ਇੱਕ ਜੂਨ ਤੋਂ ਤੀਹ ਜੂਨ ਤੱਕ ਗੁਰਮਤਿ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਨੌਜਵਾਨਾਂ ਅਤੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਅਤੇ ਇਸ ਦੇ ਸਿਧਾਂਤਾਂ ਬਾਰੇ ਜਾਣੂ ਕਰਵਾਉਣਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਾਸ ਮਲਕੀਤ ਸਿੰਘ ਅਤੇ ਦਾਸ ਸ਼ਸਤਰਧਾਰੀ ਬੂਟਾ ਸਿੰਘ ਇੰਦਰਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਅੱਜ ਦੇ ਇਸ ਦੌਰ ਦੇ ਵਿੱਚ ਨੌਜਵਾਨ ਅਤੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੇ ਰੱਖਣ ਦੇ ਲਈ ਇਹ ਕੈਂਪ ਲਗਾਇਆ ਜਾ ਰਿਹਾ ਹੈ ਜੋ ਇੱਕ ਮਹੀਨਾ ਪੂਰਾ ਚੱਲੇਗਾ। ਉਨ੍ਹਾਂ ਦੱਸਿਆ ਕਿ ਇਹ ਕੈਂਪ ਚਾਰ ਥਾਵਾਂ ’ਤੇ ਲਗਾਏ ਜਾ ਰਹੇ ਹਨ ਜੋ ਕਿ ਗੁਰਦੁਆਰਾ ਸਾਹਿਬਗੰਜ, ਦੂਸਰਾ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਧਮੋਲੀ, ਤੀਸਰਾ ਰਾਣੀਪੁਰ ਚੌਥਾ ਜੱਸੋਮਾਜਰਾ ਵਿਖੇ ਲਗਾਏ ਜਾਣਗੇ।
ਸਿੱਖੀ ਦੇ ਪ੍ਰਸਾਰ ਲਈ 1 ਤੋਂ 30 ਜੂਨ ਤੱਕ ਲਗਾਇਆ ਜਾਵੇਗਾ ਗੁਰਮਤਿ ਕੈਂਪ ਉਨ੍ਹਾਂ ਕਿਹਾ ਕਿ ਇਸ ਕੈਂਪ ਨੂੰ ਲਗਾਉਣ ਦਾ ਮੁੱਖ ਉਦੇਸ਼ ਜੋ ਅੱਜ ਦੇ ਦੌਰ ਦੇ ਵਿੱਚ ਪਤਿਤਪੁਣੇ ਦਾ ਦੌਰ ਚੱਲ ਰਿਹਾ ਹੈ ਜਿਸ ਦੇ ਵਿੱਚ ਕੀ ਬੱਚਿਆਂ ਵੱਲੋਂ ਆਪਣੇ ਕੇਸ ਦਾ ਕਤਲ ਕਰਵਾਇਆ ਜਾ ਰਿਹਾ ਹੈ ਅਤੇ ਬੱਚੇ ਨਸ਼ਿਆਂ ਨਾਲ ਜੁੜ ਰਹੇ ਹਨ ਜਿਸ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਇਹ ਚਾਰ ਥਾਵਾਂ ’ਤੇ ਕੈਂਪ ਲਗਾਏ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਸਮੂਹ ਸੰਗਤਾਂ ਨੂੰ ਅਤੇ ਨੌਜਵਾਨਾਂ ਅਤੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਕੈਂਪ ਦੇ ਵਿੱਚ ਜ਼ਰੂਰ ਹਿੱਸਾ ਲੈਣ ਅਤੇ ਬੱਚਿਆਂ ਨੂੰ ਸਿੱਖੀ ਦੇ ਸਿਧਾਂਤਾਂ, ਸਿੱਖੀ ਦੇ ਨਾਲ ਜੋੜੇ ਰੱਖਣ ਦੇ ਲਈ ਅਹਿਮ ਯੋਗਦਾਨ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੈਂਪਾਂ ਦੇ ਵਿੱਚ ਦਸਤਾਰ ਸਿਖਾਉਣਾ, ਘੋੜ ਸਵਾਰੀ, ਸ਼ਸਤਰ ਵਿੱਦਿਆ ਤੇ ਹੋਰ ਵੀ ਕਈ ਸਿੱਖਿਆਵਾਂ ਬੱਚਿਆਂ ਨੂੰ ਸਿਖਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਵਿੱਚ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ।
ਇਹ ਵੀ ਪੜ੍ਹੋ:IPL ’ਚ ਧਮਾਲਾ ਪਾ ਰਹੇ ਪੰਜਾਬ ਦੇ ਖਿਡਾਰੀਆਂ ਦੀ ਫਰਸ਼ ਤੋਂ ਅਰਸ਼ਾਂ ਤੱਕ ਦੀ ਕਹਾਣੀ