ਜਲੰਧਰ: ਸੁਲਤਾਨਪੁਰ ਲੋਧੀ ਅਜਿਹੀ ਇਤਿਹਾਸਕ ਨਗਰੀ ਹੈ ਜਿੱਥੇ ਨਾ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਬਲਕਿ ਹੋਰ ਗੁਰੂ ਸਾਹਿਬਾਨਾਂ ਦੇ ਚਰਨ ਪਏ ਹਨ। ਇਸ ਨਗਰ ਵਿੱਚ ਇਹ ਗੁਰੂਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਕੋਠੜੀ ਸਾਹਿਬ ਹੈ।
ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਅਤੇ ਭਾਈਆ ਜੀ ਜੈਰਾਮ ਕੋਲ ਰਹਿੰਦੇ ਸਨ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਉਸ ਵੇਲੇ ਕੁਝ ਈਰਖਾਲੂ ਲੋਕਾਂ ਨੇ ਨਵਾਬ ਦੌਲਤ ਖਾਨ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਹਿਸਾਬ ਵਿੱਚ ਬਹੁਤ ਗੜਬੜੀਆਂ ਨੇ ਅਤੇ ਉਹ ਦੌਲਤ ਖ਼ਾਨ ਦੀ ਦੌਲਤ ਗ਼ਰੀਬਾਂ ਨੂੰ ਲੁੱਟਾ ਰਹੇ ਹਨ ।
ਦੌਲਤ ਖਾਨ ਨੂੰ ਸ਼ਿਕਾਇਤ:ਦੌਲਤ ਖ਼ਾਨ ਨੂੰ ਇਸ ਦੀ ਸ਼ਿਕਾਇਤ ਮਿਲਦੇ ਹੀ ਉਸ ਨੇ ਗੁਰੂ ਜੀ ਨੂੰ ਬੁਲਾਇਆ। ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਭਾਈਆ ਜੈਰਾਮ ਨੂੰ ਨਾਲ ਲੈ ਕੇ ਲੇਖਾਕਾਰ ਜਾਧਵ ਰਾਏ ਦੇ ਘਰ ਪਹੁੰਚੇ। ਇਸ ਅਸਥਾਨ ਉੱਪਰ ਜਦੋਂ ਹਿਸਾਬ ਕੀਤਾ ਗਿਆ ਤਾਂ ਹਰ ਵਾਰ ਗੁਰੂ ਨਾਨਕ ਦੇਵ ਦੀ ਜੀ ਦੇ ਪੈਸੇ ਦੌਲਤ ਖਾਨ ਵੱਲ ਵਧ ਗਏ। ਪਹਿਲੀ ਵਾਰ 135 ਰੁਪਏ ਦੂਜੀ ਵਾਰ 360 ਰੁਪਏ ਅਤੇ ਫਿਰ ਤੀਜੀ ਵਾਰ 760 ਰੁਪਏ ਗੁਰੂ ਨਾਨਕ ਦੇਵ ਜੀ ਨੂੰ ਬਚੇ। ਜੋ ਕਿ ਦੌਲਤ ਖਾਨ ਨੇ ਗੁਰੂ ਜੀ ਨੂੰ ਦੇਣੇ ਸੀ।