ਜਲੰਧਰ: ਕਸਬਾ ਫਿਲੌਰ ਦੇ ਪਿੰਡ ਦੋਸਾਂਝ ਕਲਾਂ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਲਈ ਪਿੰਡ ਦੇ ਐੱਨਆਰਆਈ ਪਰਿਵਾਰ ਨੇ ਇੱਕ ਲੱਖ ਇੱਕ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਹੈ। ਤਾਂ ਜੋ ਕਿ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀ ਉਸਾਰੀ ਵਿੱਚ ਮਦਦ ਹੋ ਸਕੇ।
ਗੁਰਦੁਆਰੇ ਦੀ ਉਸਾਰੀ ਲਈ ਐਨਆਰਆਈ ਪਰਿਵਾਰ ਨੇ ਕੀਤਾ ਇਹ ਉਪਰਾਲਾ ਪਿੰਡ ਦੇ ਸਰਪੰਚ ਨੇ ਐਨਆਰਆਈ ਪਰਿਵਾਰ ਦਾ ਕੀਤਾ ਧੰਨਵਾਦ
ਇਸ ਮੌਕੇ ਸਰਪੰਚ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਲੋਕਾਂ ਦੀ ਭਲਾਈ ਲਈ ਬਹੁਤ ਕੁਝ ਕੀਤਾ ਹੈ ਅਤੇ ਲੋਕਾਂ ਨੂੰ ਇੱਕ ਇਹੋ ਜਿਹਾ ਸੁਨੇਹਾ ਦਿੱਤਾ ਹੈ ਤਾਂ ਜੋ ਕਿ ਉਹ ਆਪਣਾ ਜੀਵਨ ਵਧੀਆ ਸੁਚਾਰੂ ਢੰਗ ਨਾਲ ਬਤੀਤ ਕਰ ਆਪਣਾ ਜੀਵਨ ਸਫ਼ਲ ਬਣਾ ਸਕਣ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਰ ਇੱਕ ਲਈ ਪ੍ਰੇਰਨਾ ਸਰੋਤ ਹਨ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਉਪਰਾਲਿਆਂ ਨੂੰ ਕਦੀ ਵੀ ਕੋਈ ਵੀ ਨਹੀਂ ਭੁਲਾ ਸਕਦਾ। ਜਿਸ ਦੇ ਚਲਦਿਆਂ ਪਿੰਡ ਦੁਸਾਂਝ ਕਲਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਦੀ ਉਸਾਰੀ ਲਈ ਐਨਆਰਆਈ ਪਰਿਵਾਰ ਵੱਲੋਂ ਜੋ ਸਹਾਇਤਾ ਕੀਤੀ ਗਈ ਹੈ ਉਸ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐੱਨਆਰਆਈ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਹੀ ਪਿੰਡ ਦਾ ਵਿਕਾਸ ਅਤੇ ਹੋਰ ਕਈ ਸਮਾਜਿਕ ਸੰਸਥਾਵਾਂ ਵਧੀਆ ਢੰਗ ਨਾਲ ਕੰਮ ਕਰ ਰਹੀਆਂ ਹਨ ।
ਇਹ ਵੀ ਪੜੋ: ਕੋਰੋਨਾ ਕਾਲ ਦੌਰਾਨ ਤਿਹਾੜ ਜੇਲ ਚ 3400 ਤੋਂ ਵੱਧ ਕੈਦੀ ਪੈਰੋਲ ਅਤੇ ਜ਼ਮਾਨਤ ਤੋਂ ਬਾਅਦ ਵਾਪਸ ਨਹੀਂ ਪਰਤੇ